• ਇਸ ਵਿੱਚ 41 ਪ੍ਰਜਾਤੀਆਂ ਦੇ ਅਕੂਐਟਿਕ ਮੈਕਰੋਫਾਈਟਸ ਹਨ (ਲੱਧਡ਼ 1994(ਢਿਲੋਂ 1996 ਪ੍ਰਕਾਸ਼ 1999) ਅਤੇ 31 ਪ੍ਰਜਾਤੀਆਂ ਦੇ ਅਕੂਐਟਿਕ ਮਾਈਕਰੋਫਾਈਟਸ ਹਨ (ਢਿਲੋਂ 1996 )
 • ਇਹ ਪੱਤਣ 41 ਸਕੂਐਰ ਕਿਲੋਮੀਟਰ ਦੇ ਏਰੀਏ ਵਿੱਚ ਫੈਲਿਆ ਹੋਇਆ ਹੈ ਲੱਧਡ਼ ਅਤੇ ਕੌਰ (2003) ਅਤੇ ਹਰਿਕੇ ਪੱਤਣ 175 ਤਰ੍ਹਾਂ ਦੇ ਪੌਦਿਆ ਦੀਆਂ ਪ੍ਰਜਾਤੀਆਂ ਰਿਕਾਰਡ ਕੀਤੀਆ ਗਈਆਂ ਹਨ

ਕਾਂਝਲੀ ਪੱਤਣ

o    ਕਾਂਝਲੀ ਪੱਤਣਾ ਕੁਲ ਰਕਬਾ 44 ਹੈਕਟੇਅਰਜ ਹੈ । ਇਸਨੂੰ ਆਈ.ਯੂ.ਸੀ.ਐਨ ਵਲੋਂ ਅੰਤਰਰਾਸ਼ਟਰੀ ਮਹਤੱਤਾ ਦੇ ਪੱਤਣ (ਰਾਮਸਰ ਸਾਈਟ) ਵਜੋਂ 02.02.2002 ਨੂੰ ਪਛਾਣਿਆ ਗਿਆ ।

o    ਢਿਲੋਂ (1996) ਨੇ ਇਸ ਰਕਬੇ ਵਿੱਚ 92 ਪਕਸ਼ੀ ਪ੍ਰਜਾਤੀਆ ਦਾ ਹੋਣਾ ਪਾਇਆ ਹੈ । ਬੀ.ਐਨ.ਐਚ.ਐਸ ਵਲੋਂ ਇਸ ਨੂੰ ਇੱਕ ਆਈ.ਬੀ.ਏ ਮਹੱਤਵਪੂਰਨ ਪਕਸ਼ੀ ਰਕਬਾ ਇੰਪਾਰਟੈਂਟ ਬਰਡ ਸਾਈਟ) ਦਾ ਦਰਜਾ ਦਿੱਤਾ ਗਿਆ ਹੈ ਕਿਉਂਜੋ ਇਸ ਵਿੱਚ ਇੰਡੀਅਨ ਸਕਿਮਰ ਅਤੇ ਰੈਡ ਡਾਟਾ ਪ੍ਰਜਾਤੀਆਂ ਦਾ ਹੋਣਾ ਪਾਇਆ ਗਿਆ ਹੈ।

o    ਇਸ ਵਿੱਚ 58 ਜਡ਼ੀ ਬੂਟਿਆ ਦੀਆਂ ਪ੍ਰਜਾਤੀਆਂ ਹਨ, 12 ਤਰ੍ਹਾਂ ਦੀਆ ਝਾਡ਼ੀਆਂ ਹਨ, 2 ਤਰ੍ਹਾਂ ਦੀਆਂ ਵੇਲਾਂ ਹਨ, 2 ਤਰ੍ਹਾਂ ਦੀਆ ਅਤੇ 13 ਪ੍ਰਜਾਤੀਆਂ ਪਾਣੀ ਵਾਲੇ ਜੈਵਾਂ ਦੀਆਂ ਹਨ ਅਤੇ 10 ਪ੍ਰਜਾਤੀਆਂ ਘਾਹ ਅਤੇ ਸੈਜਿਸ ਵਗੈਰਾ ਦੀਆਂ ਹਨ । (ਲੱਧਡ਼ 2003)

o    ਇਸ ਤੋ ਇਲਾਵਾ 78 ਪ੍ਰਜਾਤੀਆਂ ਉਥੇ ਰਹਿਣ ਵਾਲੇ ਪਕਸ਼ੀਆਂ ਦੀਆਂ ਹਨ ਅਤੇ 18 ਪ੍ਰਜਾਤੀਆਂ ਮਾਇਗ੍ਰੇਟਰੀ ਪਕਸ਼ੀਆਂ ਦੀਆਂ ਹਨ, 15 ਮੱਛੀ ਦੀਆਂ ਪ੍ਰਜਾਤੀਆਂ ਹਨ, ਪ੍ਰ੍ਰ ਟ ਜ ਆ ਦੀਆਂ ਪ੍ਰਜਾਤੀਆਂ ਹਨ, 3 ਪ੍ਰਜਾਤੀਆਂ ਓਲੀਗ ਚੇਟਾਸ ਦੀਆਂ ਹਨ ਅਤੇ 4 ਪ੍ਰਜਾਤੀਆਂ ਮ ਲੂਸਕਾ ਦੀਆਂ ਵੀ ਇਸ ਪੱਤਣ ਤੇ ਰਿਪ ਰਟ ਕੀਤੀਆਂ ਗਈਆਂ ਹਨ ।

o    ਕਈ ਬਾਇਓਮ ਵਰਜਿਤ/ਪ੍ਰਤਿਨਿਧਤਵ ਕਰਨ ਵਾਲੀਆਂ ਪ੍ਰਜਾਤੀਆਂ ਬਾਰੇ ਵੀ ਰਿਪ ਰਟ ਕੀਤੀ ਗਈ ਹੈ । ਇਹ ਪੱਤਣ ਥੱਲੇ ਜਡ਼੍ਹਾ ਵਿੱਚ   ਬੈਠੇ, ਤੈਰ ਰਹੇ ਅਤੇ ਬਾਹਰ ਨਿਕਲ ਰਹੇ ਹਾਈਡਰ ਫਾਈਟਸ ਵਿੱਚ ਵੀ ਭਰਪੂਰ ਹੈ ।  ਪਾਣੀ ਵਿੱਚ ਹੈਕਿੰਥ ( ਪਾਣੀ ਵਿੱਚ ਇੱਕ ਖਤਰਨਾਕ ਬੂਟੀਗ ਦੀ ਇੱਕ ਬਹੁਤ ਵੱਡੀ ਸਮਸਿਆ ਹੈ ।

ਰੋਪਡ਼ ਪੱਤਣ

o    ਰੋਪਡ਼ ਪੱਤਣ ਨੂੰ ਵੀ ਆਈ.ਯੂ.ਸੀ.ਐਨ ਵਲੋਂ ਅੰਤਰਰਾਸ਼ਟਰੀ ਮਹਤੱਤਾ ਦੇ ਪੱਤਣ (ਰਾਮਸਰ ਸਾਈਟ ) ਵਜੋਂ 02-02-2002 ਨੂੰ ਪਛਾਣਿਆ ਗਿਆ ।

o    ਇਹ ਤਕਰੀਬਨ 1365 ਹੈਕਟੇਅਰ ਵਿੱਚ ਹੈ ( ਜਿਸ ਵਿੱਚੋ ਤਲਾਬ ਦਾ ਏਰੀਆ 230 ਹੈਕਟੇਅਰ ਹੈ ) ਅਤੇ ਇਹ ਜਗ੍ਹਾਂ ਥਣਧਾਰੀ ਜਾਨਵਰਾਂ ਦੀਆਂ 9 ਪ੍ਰਜਾਤੀਆਂ, ਮੱਛੀਆਂ ਦੀਆਂ 20 ਪ੍ਰਜਾਤੀਆਂ , ਛਿਪਕਲੀ ਦੀਆਂ 18 ਪ੍ਰਜਾਤੀਆਂ ,  ਐਂਫੀਬਿਅਨਜ ਅਤੇ ਐਕੁਐਟਿਕ ਇਨਵਰਟੀਬ੍ਰੇਟਸ ਦੀਆਂ 4 ਪ੍ਰਜਾਤੀਆਂ ਅਤੇ 117 ਪਕਸ਼ੀ ਪ੍ਰਜਾਤੀਆਂ ਨੂੰ ਰਹਿਣ ਲਈ ਦਿੰਦੀ ਹੈ ।

o    ਪੌਦਿਆਂ ਸਬੰਧੀ ਵਿਭਿੰਨਤਾ ਵਿੱਚ ਐਨਜਿਓਸਪਰਮਜ ਦੀਆਂ 218 ਪ੍ਰਜਾਤੀਆਂ, ਜਿਮਨੋਸਪਰਮ ਦੀ 1 ਪ੍ਰਜਾਤੀ, ਟੇਰੀਡੋਫਾਈਟਸ ਦੀਆਂ 3 ਪ੍ਰਜਾਤੀਆਂ ਅਤੇ ਐਲਗੀ ਦੀਆਂ 18 ਪ੍ਰਜਾਤੀਆਂ ਹਨ (ਲਧਡ਼ 2005)

ਪੰਜਾਬ ਵਿੱਚ ਪੁਰਾਣੇ ਕੁਦਰਤੀ ਪੱਤਣਾ ਲਈ ( ਇਥੇ ਕਲਿਕ ਕਰੋ )

ਪੰਜਾਬ ਵਿੱਚ ਮਨੁੱਖ ਨਿਰਮਿਤ ਪੱਤਣਾ ਲਈ ( ਇਥੇ ਕਲਿਕ ਕਰੋ )

ਪੰਜਾਬ ਵਿੱਚ ਪੱਤਣਾ ਵਿੱਚ ਉਨ੍ਹਾ ਮੱਛੀ ਪ੍ਰਜਾਤੀਆਂ ਜਿਨ੍ਹਾਂ ਨੂੰ ਖਤਰਾ ਹੈ

ਪੰਜਾਬ ਵਿੱਚ ਸੁਰਖਿਅਤ ਏਰੀਆ ਜਾਲ ( ਪ੍ਰੋਟੈਕਟਿਡ ਏਰੀਆ ਨੈਟਵਰਕ )

 • ਸੁਰਖਿਅਤ ਜਗ੍ਹਾਵਾਂ ( ਪ੍ਰੋਟੈਕਟਿਡ ਏਰੀਆਜ) ਜੰਗਲੀ ਜੈਵ ਜੰਤੂਆਂ ਦੀਆਂ ਉਨ੍ਹਾਂ ਦੀ ਕੁਦਰਤੀ ਵਸੋਂ ਦੀਆਂ ਉਹ ਜਗ੍ਹਾਵਾਂ ਹਨ ਜਿੱਥੇ ਕਿ ਜੰਗਲੀ ਜੈਵਾਂ ਦੀ ਪ੍ਰਜਾਤੀਆਂ ਨੂੰ ਸੁਰੱਖਿਅਤ ਰੱਖਣ ਲਈ ਉਨ੍ਹਾਂ ਨੂੰ ਉਨ੍ਹਾਂ ਦੇ ਲੋਂਡ਼ੀਦੇ ਕੁਲਦਤੀ ਰਹਿਣ ਦੇ ਤਰੀਕੇ ਅਨੁਸਾਰ ਰੱਖਿਆ ਜਾਂਦਾ ਹੈ । ਪ੍ਰੋਟੈਕਟਿਡ  ਏਰੀਆ ਮਤਲਬ ਨੈਸ਼ਨਲ ਪਾਰਕ , ਸੈਂਕਚੁਰੀ ,ਕੰਜਰਵੇਸ਼ਨ ਰਿਜਰਵ ਜਾਂ ਕਮਿਊਨਿਟੀ ਰਿਸਰਵ ਹਨ ਜਿਨ੍ਹਾਂ ਨੂੰ ਵਾਈਲਡਲਾਈਫ ਪ੍ਰਾਟੇਕਸ਼ਨ ਐਕਟ 1972 ਅਧੀਨ ਨੋਟੀਫਾਈ ਕੀਤਾ ਗਿਆ ਹੋਵੇ ।
 • ਪੰਜਾਬ ਵਿੱਚ 12 ਵਾਈਲਡਲਾਈਫ ਸੈਂਕਚਰੀਜ ਹਨ ਅਤੇ 2 ਕਮਿਊਨਿਟੀ ਰਿਜਰਵ ਹਨ ਜਿਨ੍ਹਾਂ ਦਾ ਕੁਲ ਰਕਬਾ 840.05 ਸਕੁਐਰ ਕਿਲੋਮੀਟਰ ਹੈ (  www.wii.gov.in)       
 • ਵਾਈਲਡਲਾਈਫ ਸੈਂਕਚੂਰਿਜ ਵਿੱਚੋਂ ਅਬੋਹਰ ਵਾਈਲਡਲਾਈਫ ਸੈਂਕਚੁਰੀ ਹਰਿਕੇ ਵਾਈਲਡਲਾਈਫ ਸੈਂਕਚੁਰੀ ਅਤੇ ਤਖਣੀ-ਰਹਿਮਾਨਪੁਰ ਸੈਂਕਚੁਰੀਆਂ ਦਾ ਹੇਠ ਦਰਸਾਏ ਕਾਰਣਾਂ ਕਰਕੇ ਖਾਸ ਮਹੱਤਵ ਹੈ :

ਅਬੋਹਰ ਵਾਈਲਡਲਾਈਫ ਸੈਂਕਚੁਰੀ

 • ਅਬੋਹਰ ਵਾਈਲਡਾਲੀਫ ਸੈਂਕਚੂਰੀ ਰਾਜ ਦੀ ਸਭ ਤੋਂ ਵੱਡੀ ਸੈਂਕਚੂਰੀ ਹੈ ਜਿਹਡ਼ੀ ਰਾਜਸਥਾਨ ਬਾਰਡਰ ਦੇ ਨਾਲ ਸੁੱਕੇ ਇਲਾਕੇ ਵਿੱਚ ਪੈਂਦੀ ਹੈ । ਇਹ ਬਿਸ਼ਨੋਈਆਂ ਦੇ 13 ਪਿੰਡਾ ਵਿੱਚ ਫੈਲੀ ਹੋਈ ਹੈ ਜਿੱਥੇ ਕਾਲਾ ਹਿਰਣ ਅਤੇ ਨੀਲਗਾਏ ਦੇ ਝੁੰਡ ਪਾਏ ਜਾਂਦੇ ਹਨ ਅਤੇ ਹੋਰ ਵੀ ਜੰਗਲੀ ਪੌਦੇ ਅਤੇ ਜਾਨਵਰ ਪਾਏ ਜਾਂਦੇ ਹਨ ਅਤੇ ਇਨ੍ਹਾਂ ਨੂੰ ਉਥੋਂ ਦੇ ਸਥਾਨਕ ਲੋਕਾਂ ਵਲੋ ਸੁਰੱਖਿਅਤ ਰੱਖਿਆ ਜਾਂਦਾ ਹੈ ।
 • ਅਬੋਹਰ ਸੈਂਕਚੂਰੀ ਇਸ ਲਈ ਵੀ ਅਲਗ ਹੈ ਕਿਉਂਕਿ ਇਹ ਪ੍ਰਾਈਵੇਟ ਜਮੀਨ ਤੇ ਹੈ । ਇਸ ਤੋਂ ਇਲਾਵਾ ਇੱਕ ਹੋਰ ਮਜੇਦਾਰ ਗੱਲ ਇਹ ਹੈ ਕਿ ਇਨ੍ਹਾਂ 13 ਪਿੰਡਾਂ ਤੋਂ ਇਲਾਵਾ ( ਹਰੀਪੁਰਾ, ਪੰਨੀਵਾਲਾ ਅਤੇ ਗੁਮਜਾਲ ਨੂੰ ਛੱਡ ਕੇ ) ਆਸ ਪਾਸ ਦੇ ਕਿਸੇ ਵੀ ਜਗ੍ਹਾ ਦੇ ਕਾਲੇ ਹਿਰਨ ਨਹੀਂ ਹਨ । ਇਹ ਸੈਂਕਚੂਰੀ  ਵਾਈਲਡਲਾਈਫ ਪ੍ਰਟੈਕਸ਼ਨ ਐਕਟ 1972 ਅਧੀਨ ਅਧਿਸੂਚਿਤ ਹੈ ਪਰ  ਫਿਰ ਵੀ ਲੋਕਾਂ ਦੇ ਹੱਕ ਜਿਵੇਂ ਸ਼ਿੰਕਾਰ , ਗੋਲੀ ਮਾਰਣਾ , ਜਾਨ ਤੋਂ ਮਾਰਨਾ ਜਾਂ ਜੰਗਲੀ ਪਕਸ਼ੀਆਂ ਅਤੇ ਜਾਨਵਰਾਂ ਨੂੰ ਫਡ਼੍ਹਨ ਨੂੰ ਜਾਰੀ ਰੱਖਣ ਗੀ ਇਜਾਜਤ ਦਿੱਤੀ ਗਈ ਹੈ ।  

ਹਰਿਕੇ ਵਾਈਲਡਲਾਈਫ  ਸੈਂਕਚੂਰੀ

 • ਹਰਿਕੇ ਵਾਈਲਡਲਾਈਫ ਸੈਂਕਚੂਰੀ ਹਰਿਕੇ ਪੱਤਣ ਦ ਵਿੱਚ ਹੈ । ਇਹ ਪੱਤਣ 148 ਸਕੂਐਰ ਕਿਲਮੋਟਰ ਸਕੁਐਰ ਕਿਲੋਮੀਟਰ ਦਾ ਏਰੀਏ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ ਖੁਲ੍ਹੇ ਪਾਣੀ ਦਾ ਰਕਬਾ 41 ਕਿਲੋਮੀਟਰ ਹੈ ( ਪਰ ਹੁਣ ਇਹ ਦੱਸਿਆ ਗਿਆ ਹੈ ਕਿ ਇਹ ਰਕਬਾ ਰੇਤਾ ਦੇ ਭਰਨ ਨਾਲ ਅਤੇ ਨਜਾਇਜ ਕਬਜਿਆਂ ਕਰਕੇ 28 ਸਕੁਐਰ ਕਿਲੋਮੀਟਰ ਰਹਿ ਗਿਆ ਹੈ)
 • ਇਹ ਸੈਂਕਚੂਰੀ ਬਾਹਰੋਂ ਆਉਂ ਵਾਲੇ ਪਕਸ਼ੀਆਂ ਲਈ ਸਵਰਗ ਹੈ । ਇੱਥੇ ਦੇਸੀ ਅਤੇ ਬਾਹਰੋਂ ਆਉਣ ਵਾਲੀਆਂ ਪਕਸ਼ੀਆਂ ਦੀਆਂ 361 ਪ੍ਰਜਾਤੀਆਂ ਰਿਕਾਰਡ ਕੀਤੀਆਂ ਗਈਆਂ ਹਨ ।

ਸ਼ਿਵਾਲਿਕ ਵਿੱਚ ਸੈਂਕਚੂਰੀਆਂ

 • ਮਹੰਗਰੋਵਾਲ ਪਿੰਡ ਦੇ ਨੇਡ਼ੇ ਤਖਣੀ ਰਹਿਮਾਨਪੁਰ ਸੈਂਕਚੂਰੀ ਹੁਸ਼ਿਆਰਪੁਰ ਜਿਲੇ ਵਿੱਚ ਸ਼ਿਵਾਲਿਕ ਦੇ ਰਕਬੇ ਵਿੱਚ ਇੱਕ ਮਹਿਤਵਪੂਰਨ ਸੈਂਕਚੂਰੀ ਹੈ ।
 • ਇਸ ਨੂੰ 1993 ਵਿੱਚ ਵਾਈਲਡਲਾਈਫ ਸੈਂਕਚੂਰੀ ਵਜੋਂ ਐਲਾਨੀਆਂ ਗਿਆ । ਇਸ ਤੋਂ ਇਲਾਵਾ ਝੱਝਰ-ਬਝੋਲੀ ਸੁਰਖਿਆਤ ਏਰੀਆ ਰੂਪਨਗਲ ਜਿਲੇ ਵਿੱਚ ਅਨੰਦਪੂਰ ਸਾਹਿਬ ਵਿੱਚ ਹੇ ਅਤੇ ਇਹ ਵੀ ਸ਼ਿਵਾਲਿਕ ਦੇ ਰਕਬੇ ਵਿੱਚ ਹੀ ਹੈ ।
 • ਇਨ੍ਹਾਂ ਸਥਾਨਾਂ ਤੇ ਕੁਦਰਤੀ ਸਬਜ ਪੌਦ ਜਿਵੇਂ ਖੈਰ-ਸਿਸੂ ਅਤੇ ਸੁਬਾਬੁਲ, ਪੰਗੋਲਿਨ, ਸਾਂਭਰ, ਬਾਰਕਿੰਗ, ਡੀਅਰ, ਨੀਲ ਗਾਯ, ਜੰਗਲੀ ਸੂਰ, ਸੇਹੀ ਆਦਿ ਇਨ੍ਹਾਂ ਸਥਾਨਾਂ ਤੇ ਰਿਕਾਰਡ ਕੀਤੇ ਗਏ ਹਨ ।
 • ਇਨ੍ਹਾਂ ਵਿੱਚ ਕਦੇ ਕਦੇ ਤੇਂਦੂਆ ਵੀ ਦਿੱਸ ਜਾਂਦਾ ਹੈ ਜਿਹਡ਼ਾ ਕਿ ਸਮਝਿਆ ਜਾਂਦਾ ਹੈ ਕਿ ਇਨ੍ਹਾਂ ਸਥਾਨਾਂ ਵਿੱਚ ਹਿਮਾਚਲ ਪ੍ਰਦੇਸ਼ ਤੋਂ ਆਉਂਦਾ ਹੈ ।
 • ਪਕਸ਼ੀਆਂ ਦੀਆਂ ਮਹਿਤਵਪੂਰਨ ਪ੍ਰਜਾਤੀਆਂ ਅਤੇ ਪੇਟ ਦੇ ਬਲ ਰੇਂਗਣ ਵਾਲੀਆਂ ਪ੍ਰਜਾਤੀਆਂ ( ਪਾਇਥਨ, ਕੋਬਰਾ, ਰੈਟਲ ਸਨੇਕ , ਗਾਰਡਨ ਅਤੇ ਮਾਨੀਟਰ ਲਿਜਾਰਡਸ ਵਗੈਰਾ ) ਵੀ ਇਸ ਇਲ਼ਾਕੇ ਵਿੱਚ ਰਿਕਾਰਡ ਕੀਤੀਆਂ ਗਈਆਂ ਹਨ ।

ਪੰਜਾਬ ਵਿੱਚ ਜਿਲ੍ਹਾਵਾਰ ਸੁਰੱਖਿਅਤ ਸਥਾਨਾਂ ( ਪ੍ਰੋਟੈਕਟਿਡ ਏਰੀਆਜ ) (ਇੱਥੇ ਕਲਿਕ ਕੋਰ )

ਜੰਗਲਾ ਦੇ ਵਾਤਾਵਰਣ ਦਾ ਢਾਂਚਾ : ਮੰਡ ਜੰਗਲ 

ਇਹ ਫਲੱਡ ਪਲੇਨ ਏਰੀਆ ਪੱਤਣਾਂ ਨਾਲ ਭਰਿਆ ਰਾਜ ਦਾ 155.78 ਸਕੁਏਰ ਕਿਲੋਮੀਟਰ ਦਾ ਰਕਬਾ ਹੈ । ਇਹ ਪੱਤਣ ਅੰਮ੍ਰਿਤਸਰ , ਫਿਰੋਜਪੁਰ ,ਗੁਰਦਾਸਪੁਰ ,ਰੋਪਡ਼ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿੱਚ ਪੈਂਦੇ ਹਨ । ਇਨ੍ਹਾਂ ਪੱਤਣਾਂ ਦੇ ਆਲ ਦੁਆਲੇ ਕੁਦਰਤੀ ਜੰਗਲਾਂ ਵਿੱਚ ਏਕੈਸ਼ੀਆ ,ਦਲਬਰਗੀਆ ਅਤੇ ਜੀਜੀਫਸ ਹਨ ਜੋਕਿ ਰਾਜ ਵਿੱਚ ਕੁਲ ਜੰਗਲੀ ਰਕਬੇ ਦਾ 1.43 ਪ੍ਰਤੀਸ਼ਤ ਹਿੱਸਾ ਹੈ ।

ਜੰਗਲਾ ਦੇ ਵਾਤਾਵਰਣ ਦਾ ਢਾਂਚਾ : ਬੀਡ਼ ਜੰਗਲ

 • ਬੀਡ਼ ਛੋਟੇ ਜੰਗਲ ਰਕਬੇ ਹਨ ਜਿਹਡ਼ੇ ਕਿ ਜਿਆਦਾਤਰ ਪਟਿਆਲਾ ਜਿਲ੍ਹੇ ਵਿੱਚ ਹਨ ਅਤੇ ਇਨ੍ਹਾਂ ਵਿੱਚ ਉਤਰ ਪੱਛਮੀ ਹਿੱਸਿਆਂ ਵਿੱਚ ਬੂਟੀਆ ,ਕੈਸੀਆ , ਸਿਟਰਸ , ਜਿਜਿਫਸ , ਦਲਬਰਗੀਆ ਅਤੇ ਮੋਰਸ ਆਦਿ ਪੌਦੇ ਹਨ ਅਤੇ ਦੱਖਣ-ਪੂਰਬੀ ਹਿੱਸੇ ਵਿੱਚ ਏਕੇਸ਼ੀਆ ਇਯੂਜਨਾ ਆਦਿ ਪੌਦੇ ਹਨ ।
 • ਬੀਡ਼ ਜੰਗਲਾਂ ਦਾ ਇੱਕ ਛੋਟਾ ਹਿੱਸਾ ਕਪੂਰਥਲਾ ਜਿਲੇ ਵਿੱਚ ਵੀ ਹੈ । ਬੀਡ਼ ਵਿੱਚ ਕੁਲ ਰਕਬਾ 67.89 ਸਕੁਏਰ ਕਿਲੋਮੀਟਰ ਹੈ ਜਿਸ ਵਿੱਚ 44.73 ਸਕੁਏਰ ਕਿਲੋਮੀਟਰ ਰਕਬਾ ਸੁਰੱਖਿਅਤ ਰਖਿਆ ਗਿਆ ਹੈ  ( ਸਾਰੇ ਰਾਜ ਵਿੱਚ ਕੁਲ ਸੁਰਖਿਤ ਰਕਬਾ 327.23 ਸਕੁਏਅਰ ਕਿਲੋਮੀਟਰ ਹੈ । ਇਸ ਤੋਂ ਇਲਾਵਾ 18.75 ਸਕੁਏਅਰ ਕਿਲੋਮਿਟਰ ਏਰੀਆ ਅੰਮ੍ਰਿਤਸਰ , ਫਿਰੋਜਪੁਰ ਅਤੇ ਲੁਧਿਆਣਾ ਜਿਲਿਆਂ ਦੇ ਰੱਖਾ ਵਿੱਚ ਹੈ ।

ਜੰਗਲਾ ਦੇ ਵਾਤਾਵਰਣ ਦਾ ਢਾਂਚਾ : ਸ਼ਿਵਾਲਿਕ ਜੰਗਲ

 • ਪੰਜਾਬ ਵਿੱਚ ਸ਼ਿਵਾਲਿਕ ਦਾ ਰਕਬਾ 9448.97 ਸਕੂਐਰ ਕਿਲੋਮੀਟਰ ਅਜਿਹਾ ਪਹਾਡ਼ੀ ਰਕਬਾ ਹੈ ਜੋਕਿ ਰਾਜ ਦੇ ਉੱਤਰ-ਪੂਰਬੀ ਹਿੱਸੇ ਵਿੱਚ ਹੈ ਅਤੇ ਇਹ ਹਿਮਾਚਲ ਬਾਰਡਰ ਦੇ ਨਾਲ ਨਾਲ ਉਤਰ ਪੱਛਮੀ ਹਿਸੇ ਤੋਂ ਲੈਕੇ ਦੱਖਣ-ਪੂਰਬੀ ਇਲਾਕੇ ਤੱਕ ਹੈ ।
 • ਇਹ ਇਲਕਾ ਦੇਸ਼ ਦੇ ਇੱਕ ਮਾਈਕਰੋ ਐਂਡੇਮਿਕ ਜੋਨਾਂ ( Micro-Endemic  Zones ) ਵਜੋਂ ਪਛਾਣਿਆ ਜਾਂਦਾ ਹੈ ਅਤੇ ਦੇਸ਼ ਦਾ ਅੱਠ ਘਟ ਬਾਰਿਸ਼ ਵਾਲੇ ਐਗਰੋ ਇਕੋਸਿਸਟਮ ਜੋਨਾਂ ਵਿਚੋਂ ਇੱਕ ਹੈ ।
 • ਇਹ ਰਾਜ ਵਿੱਚ ਅਜਿਹ ਇੱਕ ਅਲਗ ਤਰ੍ਹਾਂ ਦਾ ਵਾਤਾਵਰਣ ਹੈ ਅਤੇ ਸਿਰਫ ਇੱਕੋ ਅਜਿਹਾ ਰਕਬਾ ਹੈ ਜਿੱਥੇ ਕਿ ਕੁਦਰਤੀ ਸਬਜ ਪੌਦ ਕਾਫੀ ਹੈ
 • ਇਥੇ ਜੰਗਲਾਂ ਦੀ ਹੋਂਦ ਇਸ ਪ੍ਰਕਾਰ ਹੈ
  • ਟ੍ਰਾਪੀਕਲ ਮੋਇਸਟ ਕਿਮਸਡ ਡੈਸੀਡੁਏਸ ਫਾਰੇਸਟਸ ( Tropical Moist Mixed Deciduous Forest )
  • ਨਾਦਰਨ ਟ੍ਰਾਪੀਕਲ ਡਰਾਈ ਮਿਕਸਡ ਡੈਸੀਡੁਏਸ ਫਾਰੇਸਟਸ (Northern Tropical Dry Mixed Deciduous Forests )
  • ਡਰਾਈ ਡੈਸੀਡੁਏਸ ਸਕਰਬ ਫਰੈਸਟਸ ( Dry Deciduous Scrub Forests )
  • ਡਰਾਈ ਗਰਾਸ ਲੈਂਡ (Dry Grasslands )
  • ਖੈਰ ਅਤੇ ਦੇਲਬਰਜੀਆ ਸਿਸੂ (Khair and Dalbergia Sisoo )

o    ਸ਼ਿਵਾਲਿਕ ਚਿਰ ਪਾਈਨ ਜੰਗਲ (Shivalik Chir Pine Forests)

 • ਕੁਦਰਤੀ ਭਰਪੂਰਤਾ ਦਰਸਾਊਂਦੀ ਹੈ ਕਿ ਡੈਸੀਡੁਏਸ ਜੰਗਲ ਸਭ ਤੋਂ ਜਿਆਦਾ ਹਰੇ ਭਰੇ ਸਨ (55.09 ਪ੍ਰਤੀਸ਼ਤ ਅਤੇ 12.86 ਜਿਆਦਾ ਅਤੇ ਬਹੁਤ ਜਿਆਦਾ ਸ਼੍ਰੇਣੀਆਂ ਵਿੱਚ ਕ੍ਰਮਵਾਰ) ਅਤੇ ਇਸ ਤੋਂ ਬਾਅਦ ਮੋਇਸਟ ਡੇਸਿਡੂਅਸ ਫਾਰੈਸਟ ਹਰੇ (17.92 ਜਿਆਦਾ ਅਤੇ 16.11 ਬਹੁਤ ਜਿਆਦਾ ਸ਼੍ਰੇਣੀਆ ਵਿੱਚ ) ਸਨ ।
 • ਡੈਸੀਡੁਐਸ ਸਕਰਬ ਵਿੱਚ ਸਭ ਤੋਂ ਘਟ ਭਰਪੂਰਤਾ (13.96 ਜਿਆਦਾ ਅਤੇ 1.61 ਬਹੁਤ ਜਿਆਦਾ ਸ੍ਰੇਣੀਆਂ ਵਿੱਚ) ਪਾਈਨ ਜੰਗਲਾ ਦੇ ਮੁਕਾਬਲੇ ਦੇਖਣ ਨੂੰ ਮਿਲੀ । ਸ਼ਿਵਾਲਿਕ ਦੇ ਰਕਬੇ ਤੋਂ ਪੌਦ ਪ੍ਰਜਾਤੀਆਂ ਦਾ ਰਿਕਾਰਡ ਹੇਠ ਦਰਸਾਈ ਫਿਗਰ ਵਿੱਚ ਦਿੱਤਾ ਗਿਆ ਹੈ ।

ਜੰਗਲਾ ਦੀ ਕਿਸਮ ਦੇ ਆਧਾਰ ਤੇ ਕੁਦਰਤੀ ਭਰਪੂਰਤਾ ਦੇ ਹਾਲਾਤ

 


ਪੰਜਾਬ ਸ਼ਿਵਾਲਿਕ ਵਿੱਚ ਪੌਦ ਪ੍ਰਜਾਤੀ ਵਿਭਿੰਨਤਾ

 

ਸਰੋਤ ਆਈ.ਆਈ.ਆਰ.ਐਸ 2002

ਸ਼ਿਵਾਲਿਕ ਵਾਤਾਵਰਣ ਜੈਵ ਜੰਤੂਆਂ ਦੀ ਵਿਭਿੰਨਤਾ ਵਿੱਚ ਵੀ ਕਾਫੀ ਭਰਪੂਰ ਹੈ । ਹਾਲਾਂਕਿ ਇਸ ਵਿੱਚ ਜਿਆਦਾ ਪਡ਼੍ਹਿਆ ਨਹੀਂ ਗਿਆ ਹੈ ਫਿਰ ਵੀ ਇਸ ਵਿੱਚ 499 ਰੀਡ਼ ਦੀਆਂ ਹੱਡੀਆਂ ਵਾਲੇ ਪ੍ਰਾਣੀ ਅਤੇ 1726 ਬਗੈਰ ਰੀਡ਼ ਦੀ ਹੱਡੀ ਵਾਲੇ ਪ੍ਰਾਣੀ ਸ਼ਿਵਾਲਿਕ ਰਕਬੇ ਵਿਚੋਂ ਰਿਕਾਰਡ ਕੀਤੇ ਗਏ ਹਨ । (ਜੈਰਥ 2006) ਜੈਵ ਵਿਭਿੰਨਤਾ ਹੇਠ ਫਿਗਰ ਵਿੱਚ ਦਰਸਾਈ ਗਈ ਹੈ ।

 

ਸ਼ਿਵਾਲਿਕ ਵਿੱਚ ਕੁਦਰਤੀ ਭਰਪੂਰਤਾ ਦੇ ਮੈਪ ( ਇਥੇ ਕਲਿਕ ਕਰੋ )

 • ਬਿਨਾਂ ਰੀਡ਼ ਦੇ ਹੱਡੀਆਂ ਵਾਲੇ ਜਾਨਵਰਾਂ ਵਿੱਚੋ ਸਭ ਤੋਂ ਜਿਆਦਾ ਵਿਭਿੰਨਤਾ ( ਤਕਰੀਬਨ 90 ਪ੍ਰਤੀਸ਼ਤ ) ਐਨਥਰੋਪੋਡਜ ਵਿੱਚ ਪਾਈ ਗਈ ਅਤੇ ਇਸ ਵਿੱਚ ਕਲਾਸ ਇੰਸੈਟਾ ਦਾ ਵਾਧਾ ਪਾਇਆ ਗਿਆ । ਵਰਟੀਬ੍ਰੇਟਸ ਵਿੱਚ ਜਿਆਦਾ ਵਾਧਾ ਪਕਸ਼ੀਆਂ ਦੀਆਂ ਪ੍ਰਜਾਤੀਆਂ ਵਿੱਚ ਰਿਹਾ ਜਿਸ ਤਰ੍ਹਾਂ ਕਿ ਹੇਠ ਦਰਸਾਈ ਫਿਗਰ ਵਿੱਚ ਦੱਸਿਆ ਗਿਆ ਹੈ :

 

 • ਸੋ ਇਸ ਤਰੀਕੇ ਨਾਲ ਸ਼ਿਵਾਲਿਕ ਜੰਗਲ ਪੌਦਿਆਂ ਅਤੇ ਜਾਨਵਰਾਂ ਦੀਆਂ ਵਿਭਿੰਜਨ ਪ੍ਰਜਾਤੀਆਂ ਨਾਲ ਭਰਪੂਰ ਹਨ ਅਤੇ ਇਨ੍ਹਾਂ ਵਿੱਚ ਕਈ ਪੌਦੇ ਦਵਾਈ ਦੀ ਸ਼ਕਤੀ ਰੱਖਣ ਵਾਲੇ ਵੀ ਹਨ ਅਤੇ ਇਸ ਵਿੱਚ ਹੋਰ ਵੀ ਮੁੱਖ ਅਤੇ ਛੋਟੀਆਂ ਮੋਟੀਆਂ ਜੰਗਲੀ ਉਪਜ ਹੁੰਦੀ ਹੈ ।
 • ਸ਼ਿਵਾਲਿਕ ਵਿੱਚ ਕੁਦਰਤੀ ਭਰਪੂਰਤਾ : ਸ਼ਿਵਾਲਿਕ ਵਿੱਚ ਹੇਠ ਲਿਖਿਆਂ ਜਗ੍ਹਾਵਾ ਕੁਦਰਤੀ ਭਰਪੂਰਤਾ ਨਾਲ ਧਨਵਾਨ/ਪੂਰਣ ਤੌਰ ਤੇ ਪਛਾਣੀਆਂ ਗਈਆਂ ਹਨ :
  • ਗੁਰੂ ਗੋਬਿੰਦ ਸਿੰਘ ਨੇਚਰ ਰਿਜਰਵ , ਆਨੰਦਪੁਰ ਸਾਹਿਬ ( ਰੋਪਡ਼) (Guru Gobind Singh Nature Reserve, Anandpur Sahib,Ropar )
  • ਸਦਾਵ੍ਰਤ ਜੰਗਲ ਰੋਪਡ਼ ਪੱਤਣ (ਰੋਪਡ਼) ( Sadavrat Forest Ropar and Ropar Wetland, Ropar
  • ਖਾਹਨਪੁਰ ਖੂਹੀ ( ਰੋਪਡ਼) (Khanpur Khuhi , Ropar )
  • ਚੋਹਲ ਜੰਗਲ (ਹੁਸ਼ਿਆਰਪੁਰ) ( Chohal Forests, Ropar )
  • ਤੱਖਣੀ ਰਹਿਮਾਪੁਰ ਵਾਈਲਡਲਾਈਡ ਸੈਚੂਰੀ (ਹੁਸ਼ਿਆਰਪੁਰ ) Takhni Rehampur Wildlife sanctuary, Hoshiarpur )
  • ਤਲਵਾਡ਼ਾ ਜੰਗਲ  (ਹੁਸ਼ਿਆਰਪੁਰ ) (Talwara forests , Hoshiarpur
  • ਮੰਗੂਵਾਲ ਜੰਗਲ  (ਹੁਸ਼ਿਆਰਪੁਰ ) (Manguwal forests, Hoshiarpur)
  • ਧਾਰ ਅਤੇ ਦੁਨੇਰਾ ਜੰਗਲ (ਗੁਰਦਾਸਪੁਰ ) ( Dhar and Dunera forests , Gurdaspur )

·         ਇਸ ਤੋਂ ਇਲਾਵਾ , ਸ਼ਿਵਾਲਿਕ ਦੇ ਕੁਝ ਹੋਰ ਛੋਟੇ ਇਲਾਕੇ ਵੀ ਕੁਦਰਤੀ ਵਿਭਿੰਨਤਾ ਅਤੇ ਜੈਵ ਵਿਭਿੰਨਤਾ ਨਾਲ ਭਰਪੂਰ ਹਨ ।

o    ਸੀਸਵਾਂ-ਦੁਲਵਾਂ ਰਕਬਾ, ਰੋਪਡ਼ ਸ਼ਿਵਾਲਿਕ ਵਿੱਚ 2044 ਹੈਕਟੇਅਰ ਵਿੱਚ ਹੈ ( ਇਸ ਖੇਤਰ ਦੀ ਵੱਡੀ ਸਮੱਸਿਆ ਬਹੁਤ ਜਿਆਦਾ ਕਿਸਮ ਦੀਆਂ ਲੰਤਾਨਾਂ ( ਅਵਅ ) ਹਨ ।

o    ਨਾਰੰਗਪੁਰ ਜੰਗਲ ਰਕਬਾ , ਰੋਪਡ਼ 422 ਹੈਕਟੇਅਰ ਵਿੱਚ ਹੈ ।  ਇਸ ਵਿੱਚ ਵੀ ਜਿਆਦਾ ਸਮੱਸਿਆ

ਲੰਤਾਨਾ  (Lantana ),  ਏਜਰਤਮ (Agertum), ਅਤੇ ਪਾਰਥੀਨੀਅਮ (Parthenium)  ਦੀ ਹੈ।

o    ਨਾਰਾ ਜੰਗਲ ਹੁਸ਼ਿਆਰਪੁਰ 3807 ਹੈਕਟੇਅਰ ਦੇ ਸ਼ਿਵਾਲਿਕ ਦੇ ਰਕਬੇ ਵਿੱਚ ਹੈ ( ਜਿਸ ਵਿੱਚ ਜੰਗਲੀ ਅਤੇ ਪੰਚਾਇਤੀ ਜੰਮੀਨ ) ਵੀ ਹੈ । ਇਸ ਵਿੱਚ ਜਿਜਿਫਸ ਦੇ ਫਲਦਾਇਕ ਪੌਦੇ ਜਿਆਦਾ ਹਨ ਜਿਸ ਨਾਲ ਕਿ ਪੰਛੀਆਂ ਦੀ ਗਿਣਤੀ ਵੀ ਜਿਆਦਾ ਹੈ ।

o    ਢੋਲਬਾਹਾ ਏਰੀਏ ਸ਼ਿਵਾਲਿਕ ਵਿੱਚ 2083 ਹੈਕਟੇਅਰ ਵਿੱਚ ਹੈ ਅਤੇ ਇਹ ਜੰਗਲੀ ਜੈਵਾਂ ਨਾਲ ਭਰਪੂਰ ਹੈ । ਇਸ ਡਰਾਈ ਡੈਸੀਡੁਏਸ ਵੈਜੀਟੇਸ਼ਨ ਵਾਲੇ ਰਕਬੇ ਵਿੱਚ ਚਿਰ ਪਾਈਨ ਦੀਆਂ ਪ੍ਰਜਾਤੀਆਂ ਦਾ ਪਾਇਆ ਜਾਣਾ ਵੀ ਰਿਪੋਰਟ ਕੀਤਾ ਗਿਆ ਹੈ ।

o    ਦਾਦਾ ਫਾਰੈਸਟ ਏਰੀਆ , ਹੁਸ਼ਿਆਰਪੁਰ 4700 ਹੈਕਟੇਅਰ ਵਿੱਚ ਹੈ ਅਤੇ ਜਿਲ੍ਹੇ ਵਿੱਚ ਇਹ ਕੁਦਰਤੀ ਸਬਜ ਪੌਦਿਆਂ ਦਾ ਸਭ ਤੋਂ ਵੱਡਾ ਜੰਗਲੀ ਇਲਕਾ ਹੈ ਖੈਰ ਸਿਸੂ ( Khair Sisoo)ਅਤੇ ਪਲਾਈ ਅਕੈਸ਼ੀਆ ਮੋਡੈਸਟਾ (Phallaha Acacia Modesta ).

o    ਦਸੂਹਾ ਡਿਵੀਜਨ ਵਿੱਚ ਬਿੰਦਰਾਬਨ ਅਤੇ ਨੰਦੀ ਬੀਡ਼ ਏਰੀਆ 1462 ਹੈਕਟੇਅਰ ਵਿੱਚ ਫੈਲਿਆ ਸਕਰਬ ਜੰਗਲ ਹੈ । ਇਸ ਵਿੱਚ ਸਾਈਵੇਟ ਬਿਲੀ ਅਤੇ ਤੇਂਦੂਏ ਦਾ ਹੋਣਾ ਵੀ ਪਾਇਆ ਗਿਆ ਹੈ ( ਬਾਜਵਾ 2000 ਜਿਵੇਂ ਤੇਰੀ 2001-ਅਨਪ੍ਰਕਾਸ਼ਿਤ ਵਿੱਚ ਦਰਸਾਇਆ ਗਿਆ ਹੈ ) ਇਸ ਇਲਾਕੇ ਵਿੱਚ ਭੇੜੀਏ ਅਤੇ ਗਿੱਧਾਂ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ ।

o    ਗੁਰਦਾਸਪੁਰ ਵਿੱਚ ਸਿਆਲੀ ਧਰ 1457 ਹੈਕਟੇਅਰ ਵਿੱਚ ਫੈਲਿਆ ਹੈ । ਇਹ ਬਹੁਤ ਹੀ ਹਰਿਆ ਭਰਿਆ ਜੰਗਲ ਹੈ ਅਤੇ ਇਸ ਵਿੱਚ ਡਰਾਈ ਡੈਸੀਡੁਸਐਸ ਸਬਜ ਪੌਦ ਤੋਂ ਇਲਾਵਾ ਚਿਰ ਪਾਇਨ ਅਤੇ ਬਾਂਸ ਦੇ ਬੂਟੈ ਵੀ ਹਨ । ਇਹ ਇਲਾਕਾ , ਥਣਧਾਰੀ ,ਛਿਪਕਲੀ ਅਤੇ ਪਕਸ਼ੀ ਪ੍ਰਜਾਤੀਆਂ ਨਾਲ ਭਰਪੂਰ ਹੈ ।

o    ਗੁਰਦਾਸਪੁਰ ਵਿੱਚ ਨਾਗ ਧਰ ਬਿਲਕੁਲ ਸਿਆਲੀ ਧਰ ਦੇ ਨਾਲ ਹੈ ਇਸ ਵਿੱਚ ਕੁਦਰਤੀ ਭਰਪੂਰ ਪੌਦੇ ਹਨ ਅਤੇ ਇਹ ਜੈਵ ਵਿਭਿੰਨਤਾ ਨਾਲ ਵੀ ਭਰਪੂਰ ਹੈ ।

 

 • ਵਿਸ਼ਵ ਭਰ ਵਿੱਚ ਜਿਨ੍ਹਾਂ ਜੈਵਾਂ ਦੀ ਪ੍ਰਜਾਤੀਆਂ ਨੂੰ ਖਤਰਾ ਹੈ ਉਹ ਹਨ ਛਪਕਲੀ ਪ੍ਰਜਾਤੀ ਦੀਆਂ 2 ਪ੍ਰਜਾਤੀਆਂ, ਪੰਛੀ ਪ੍ਰਜਾਤੀ ਦੀਆਂ 4 ਪ੍ਰਜਾਤੀਆਂ ਬਾਰੇ ਥਣਧਾਰੀ ਪ੍ਰਜਾਤੀ ਦੀਆਂ 4 ਪ੍ਰਜਾਤੀਆਂ

·         ਆਈ.ਯੂ.ਸੀ.ਐਨ/ਸੀ.ਏ.ਐਮ.ਪੀ, ਇੰਡੀਅਨ ਵਾਈਲਡਲਾਈਫ ਪ੍ਰਾਟੈਕਸ਼ਨ ਐਕਟ, 1972 ਅਤੇ ਸਿਟੀਜ (ਸੀ.ਆਈ.ਈ.ਆਈ.ਈ.ਐਸ) ਵਲੋਂ ਖੇਤਰ ਵਿੱਚ ਪੌਦਿਆਂ ਅਤੇ ਜੈਵ ਜੰਤੂਆਂ ਦੀਆਂ ਪ੍ਰਜਾਤੀਆਂ ਨੂੰ ਵੱਖ ਵੱਖ ਸ਼੍ਰੇਣੀਆ ਅਧੀਨ ਖਤਰੇ ਵਿੱਚ ਰੱਖਿਆ ਗਿਆ ਹੈ ।

ਪੰਜਾਬ ਸ਼ਿਵਾਲਿਕ ਵਿੱਚ ਜੈਵਾਂ ਦੀ ਪ੍ਰਜਾਤੀਆਂ ਨੂੰ ਖਤਰਾ (ਇੱਥੇ ਕਲਿਕ ਕਰੋ)

ਆਈ.ਯੂ.ਸੀ.ਐਨ/ਸੀ.ਏ.ਐਮ.ਪੀ, ਇੰਡੀਅਨ ਵਾਈਲਡਲਾਈਫ ਪ੍ਰਾਟੈਕਸ਼ਨ ਐਕਟ, 1972 ਅਤੇ ਸਿਟੀਜ (ਸੀ.ਆਈ.ਈ.ਆਈ.ਈ.ਐਸ) ਵਲੋਂ ਖੇਤਰ ਵਿੱਚ/ਸੰਜੋਣਜੋਗ ਸ੍ਰੇਣੀਆਂ । (ਇੱਥੇ ਕਲਿਕ ਕਰੋ)

·         ਪੰਜਾਬ ਸ਼ਿਵਾਲਿਕ ਵਿੱਚ ਜੈਵ ਜੰਤੂਆਂ ਨੂੰ ਬਚਾਉਣ/ਦੀ ਸਾਂਭ ਸੰਭਾਲ ਸਬੰਧੀ ਸਟੇਟਸ ।

ਪੰਜਾਬ ਸ਼ਿਵਾਲਿਕ ਵਿੱਚ ਕੁਝ ਮਹੱਤਵਪੂਰਨ ਲੈਪੀਡਿਓਪੇਟਰਾਂ ਦੇ ਬਚਾਉ/ ਸਾਂਭ-ਸੰਭਾਲ ਦਾ ਸਟੇਟਸ । (ਇੱਥੇ ਕਲਿਕ ਕਰੋ)                                                         

ਪੰਜਾਬ ਸ਼ਿਵਾਲਿਕ ਵਿੱਚ ਕੁਝ ਮਹੱਤਵਪੂਰਨ ਮੱਛੀਆਂ ਦੇ ਬਚਾਉ/ ਸਾਂਭ-ਸੰਭਾਲ ਦਾ ਸਟੇਟਸ । (ਇੱਥੇ ਕਲਿਕ ਕਰੋ)

ਪੰਜਾਬ ਸ਼ਿਵਾਲਿਕ ਵਿੱਚ ਕੁਝ ਮਹੱਤਵਪੂਰਨ ਛਿਪਕਲੀ ਪ੍ਰਜਾਤੀਆਂ ਦੇ ਬਚਾਉ/ ਸਾਂਭ-ਸੰਭਾਲ ਦਾ ਸਟੇਟਸ । (ਇੱਥੇ ਕਲਿਕ ਕਰੋ)

ਪੰਜਾਬ ਸ਼ਿਵਾਲਿਕ ਵਿੱਚ ਕੁਝ ਮਹੱਤਵਪੂਰਨ ਪਕਸ਼ੀਆ  ਦੇ ਬਚਾਉ/ ਸਾਂਭ-ਸੰਭਾਲ ਦਾ ਸਟੇਟਸ । (ਇੱਥੇ ਕਲਿਕ ਕਰੋ)

ਪੰਜਾਬ ਸ਼ਿਵਾਲਿਕ ਵਿੱਚ ਕੁਝ ਮਹੱਤਵਪੂਰਨ ਥਣਧਾਰੀ ਜਾਨਵਰਾਂ ਦੇ ਬਚਾਉ/ ਸਾਂਭ-ਸੰਭਾਲ ਦੇ ਸਟੇਟਸ । (ਇੱਥੇ ਕਲਿਕ ਕਰੋ)

ਖਤਰੇ

ਰਾਜ ਦਾ ਵਾਤਾਵਰਣ, ਜਰੂਰਤ ਤੋਂ ਵੱਧ ਇਸਤੇਮਾਲ ਦੇ ਕਾਰਣ, ਰਹਿਣ ਵਾਲੀ ਜਗ੍ਹਾਵਾਂ ਦੀ ਕਮੀ ਦੇ ਕਾਰਣ ਅਤੇ ਵਧ ਰਹੇ ਸ਼ਹਿਰੀਕਰਨ ਅਤੇ ਸਨਅਤੀਕਰਨ, ਜਨਸੰਖਿਆ ਦੇ ਵਧਣ ਕਾਰਨ, ਰੁੱਖ ਕੱਟਣ ਕਰਕੇ ਅਤੇ ਪੌਦਿਆਂ ਦੀ ਘਾਟ ਆਦਿ ਦੇ ਕਾਰਨਾਂ ਕਰਕੇ ਮੁਸੀਬਤ ਵਿੱਚ ਹੈ । ਪੰਜਾਬ ਵਿੱਚ ਜੈਵ ਵਿਭਿੰਨਤਾ ਦੀ ਕਮੀ ਦੇ ਕੁਝ ਤੱਥ ਹੇਠ ਲਿਖੇ ਅਨੁਸਾਰ ਹਨ

·         ਥਣਧਾਰੀ ਜਾਨਵਰਾਂ ਦੀ ਪ੍ਰਜਾਤੀਆਂ ਵਿੱਚ ਘਟਾਵ : ਜਾਣਕਾਰੀ ਇਹ ਦਰਸਾਊਂਦੀ ਹੈ ਕਿ ਸਦੀ ਦੇ ਸ਼ੁਰੂਆਤ ਵਿੱਚ ਥਣਧਾਰੀ ਜੈਵਾਂ ਦੀਆਂ 87 ਪ੍ਰਜਾਤੀਆਂ ਪੰਜਾਬ ਵਿੱਚ ਪਾਈਆ ਜਾਂਦੀਆ ਸਨ ਪਰ ਅੱਜ ਦੀ ਤਾਰੀਖ ਵਿੱਚ ਸਿਰਫ 43 ਪ੍ਰਜਾਤੀਆਂ ਹੀ ਰਿਕਾਰਡ ਕੀਤੀਆਂ ਗਈਆਂ ਹਨ (ਲਾਂਬਾ 1984) ਜਦ ਕਿ ਪ੍ਰਸਾਦ ਵਲੋਂ ਸਿਰਫ 38 ਪ੍ਰਜਾਤੀਆਂ ਹੀ ਰਿਕਾਰਡ ਕੀਤੀਆਂ ਗਈਆਂ ਹਨ । ਇਸਤੋਂ ਇਲਾਵਾ ਜੈਡ.ਐਸ.ਐਈ ਨੇ ਸ਼ਿਵਾਲਿਕ ਦੇ ਏਰੀਏ ਵਿੱਚੋਂ ਸਿਰਫ 19 ਪ੍ਰਜਾਤੀਆਂ ਹੀ ਰਿਕਾਰਡ ਹਨ ।

·         ਗਿੱਧਾਂ ਦੀ ਜਨਸੰਖਿਆ ਵਿੱਚ ਘਾਟ : ਇੱਕ ਹੋਰ ਉਦਾਹਰਣ ਰਾਜ ਵਿੱਚ ਗਿੱਧਾਂ ਦੀ ਜਨਸੰਖਿਆ ਵਿੱਚ ਗਿਰਾਵਟ ਹੈ ਜੋਕਿ ਉਨ੍ਹਾਂ ਦੀ ਜਨਨਸ਼ਕਤੀ ਘਟ ਹੋਣ ਨਾਲ ਸਬੰਧਤ ਹੈ ਅਤੇ ਇਨ੍ਹਾਂ ਦੇ ਅੰਡਿਆਂ ਦੇ ਖੋਲ ਪਤਲੇ ਹੋਣ ਕਰਕੇ ਹੈ ਜਿਨ੍ਹਾਂ ਦਾ ਕਾਰਨ ਇਨ੍ਹਾਂ ਪਕਸ਼ੀਆ ਵਲੋਂ ਜਿਆਦਾ ਕੀਟਨਾਸ਼ਕਾਂ ਦਾ ਖਾਣਾ ਹੈ ਅਤੇ ਇਸ ਕਾਰਨ ਡਾਇਕਲੋਫੇਨਿਕ ਦਵਾਈ ਕਾਰਨ ਇਨ੍ਹਾਂ ਦੇ ਅੰਗ ਵੀ ਕੰਮ ਕਰਨਾ ਬੰਦ ਕਰ ਹਰੇ ਹਨ (ਅਖਬਾਰਾਂ ਦੀਆਂ ਰਿਪੋਰਟਾਂ) । ਇਸ ਸਬੰਧੀ ਬੰਬੇ ਨੈਚੂਰਲ ਸੁਸਾਇਟੀ ਨੇ ਪਿੰਜੌਰ ਹਰਿਆਣਾ ਨੇਡ਼ੇ ਇਸ ਤੇ ਸਟੱਡੀ ਦੀ ਸ਼ੁਰੂਆਤ ਕੀਤੀ ਹੈ । ਇਸ ਦੇ ਨਤੀਜੇ ਪੰਜਾਬ ਤੇ ਵੀ ਮਾਅਨੇ ਰੱਖਣਗੇ ।

·         ਪੌਦਿਆ ਦੀਆਂ ਪ੍ਰਜਾਤੀਆ ਦਾ ਲੁਪਤ ਹੋਣਾ : ਇਸਦਾ ਇੱਕ ਸਿੱਧਾ ਉਦਾਹਰਣ ਪੰਜਾਬ ਦੇ ਹਸ਼ਿਆਰਪੁਰ , ਨਵਾਸ਼ਹਿਰ ਅਤੇ ਗੁਰਦਾਸਪੁਰ ਜਿਲਿਆਂ ਵਿੱਚ ਕਈ ਤਰ੍ਹਾਂ ਦੀਆਂ ਦੇਸੀ ਅੰਬਾਂ ਦੀਆਂ ਪ੍ਰਜਾਤੀਆੰ ਦਾ ਲੁਪਤ ਹੋਣਾ ਹੈ (ਖਾਸਕਰ ਟਪਕਾ ਪ੍ਰਜਾਤੀ ) ।

·         ਦੇਸੀ ਪ੍ਰਜਾਤੀਆਂ ਦਾ ਖਤਮ ਹੋਣਾ. ਰਾਜ ਵਿੱਚ ਨੀਲਾ ਇਨਕਲਾਬ ਲਿਆਉਣ ਲਈ , ਪੁਰਾਣੀ ਮੱਛੀਆਂ ਦੀਆਂ ਪ੍ਰਜਾਤੀਆਂ ਦੀ ਕੀਮਤ ਤੇ ਨਵੀਆਂ ਪ੍ਰਜਾਤੀਆਂ ਪੇਸ਼ ਕੀਤੀਆ ਗਈਆਂ ਹਨ।

o    ਨਵੀਆ ਪ੍ਰਜਾਤੀਆਂ ( ਜਿਵੇ ਸਾਈਪ੍ਰੀਨਸ ਕਾਰਪਿਓ ਕਤਲਾ ਕਤਲਾ, ਟੈਨੇਫੈਨੀਗੋਨਡੋਨ ਇਡੀਲਾ ਵਗੈਰਾ) ਪੇਸ਼ ਕੀਤੀਆ  ਗਈਆਂ ਹਨ । ਜਿਸ ਕਰਕੇ ਕਈ ਦੇਸੀ ਪ੍ਰਜਾਤੀਆਂ (ਤੋਰ ਪੁਤੀਤੋਰਾ ,ਲੇਬਿਓ ਰੋਹਿਤਾ , ਲੇਬਿਓ ਕਲਬਸੂ , ਸਰੀਹਸ ਮਰਿਗਲਾ , ਵਲਗੋ ਅਤੂ ਅਤੇ ਆਰਚਿਤਸ ਸਿੰਘਾਲਾ ਜੋ ਕਿ ਪਹਿਲਾ ਪੰਜਾਬ ਦੀਆਂ ਦੇਸੀ ਪ੍ਰਜਾਤੀਆਂ ਸਨ ਹੁਣ ਖਤਮ ਹੋ ਗਈਆਂ ਹਨ ਜਾਂ ਖਤਰੇ ਵਿੱਚ ਹਨ ।

o    ਇਸੇ ਪ੍ਰਕਾਰ ਨਾਲ ਰਾਜ ਵਿੱਚ ਚਿੱਟਾ ਇਨਕਲਾਬ ਲਿਆਉਣ ਲਈ ਜਿਆਦਾ ਦੁੱਧ ਦੇਣ ਵਾਲੇ ਦੁਧਾਰੂ ਪਸ਼ੂਆਂ ਨੂੰ ਦੇਸੀ ਪਸ਼ੂਆਂ ਦੀ ਕੀਮਤ ਤੇ ਤਰਹੀਜ ਦਿੱਤੀ ਜਾ ਰਹੀ ਹੈ । ਇਸਕਰਕੇ ਦੇਸੀ ਬ੍ਰੀਡ ਦੇ ਪਸ਼ੂਆਂ ਦੀ ਤਦਾਦ ਘੱਟ ਰਹੀ ਹੈ । ਇਸ ਨੇ ਫਾਰਮੀ ਜਾਨਵਰਾਂ ਨੂੰ ਸੰਜੋਣ ਵਿੱਚ ਉਲਟਾ ਰੋਲ ਅਦਾ ਕੀਤਾ ਹੈ । ਮੁਰਾਹ ਅਤੇ ਨੀਲੀ ਰਵੀ ਮਝਾਂ ਦੀ ਬ੍ਰੀਡ, ਹਰਿਆਣਾ ਅਤੇ ਸਾਹੀਵਾਲ ਪਸ਼ੂਆਂ ਦੀ ਸ੍ਰੀਡ ਅਤੇ ਬਕਰੇ ਦੀ ਬੀਤਲ ਬ੍ਰੀਡ ਨੂੰ ਹੁਣ ਖਤਰਾ ਪੈਦਾ ਹੋ ਗਿਆ ਹੈ ।

ਹਰਿਤ ਕ੍ਰਾਂਤੀ ਤੋ ਪਹਿਲਾਂ ਮੁੱਖ ਫਸਲਾਂ ਦੀਆਂ ਪੰਜਾਬ ਵਿੱਚ ਬੀਜੀਆਂ ਜਾਂਦੀਆਂ ਕਿਸਮਾਂ (ਇੱਥੇ ਕਲਿਕ ਕਰੋ)

ਹਰਿਤ ਕ੍ਰਾਂਤੀ ਤੋ ਬਾਅਦ ਮੁੱਖ ਫਸਲਾਂ ਦੀਆਂ ਪੰਜਾਬ ਵਿੱਚ ਬੀਜੀਆਂ ਜਾਂਦੀਆਂ ਕਿਸਮਾਂ (ਇੱਥੇ ਕਲਿਕ ਕਰੋ)

ਪੰਜਾਬ ਵਿੱਚ ਦੇਸੀ ਅਤੇ ਖਤਰੇ ਹੇਠ ਪ੍ਰਜਾਤੀਆਂ ਲਈ (1998-99) (ਇੱਥੇ ਕਲਿਕ ਕਰੋ)

ਪੰਜਾਬ ਵਿੱਚ ਦੇਸੀ ਅਤੇ ਖਤਰੇ ਹੇਠ ਪ੍ਰਜਾਤੀਆਂ ਲਈ (2000) (ਇੱਥੇ ਕਲਿਕ ਕਰੋ)

ਜੈਵ-ਵਿਭਿੰਨਤਾ ਨੂੰ ਸੰਜੋਣਾ/ਸਾਂਭ ਸੰਭਾਲ (ਕੰਜਰਵੇਸ਼ਨ)

 • ਸਾਂਭ/ਸੰਭਾਲ/ਸੰਜੋਣ ਦਾ ਅਰਥ ਹੈ ਸਾਡੇ ਵਾਤਾਵਰਣ ਵਿੱਚ ਮਾਨਵ ਸਹਿਤ ਹਰ ਜੈਵਨ ਦੀ ਭਲਾਈ ਲਈ ਪ੍ਰਬੰਧਣ ਤਾਂਕਿ ਇਹ ਹੁਣ ਦੀ ਅਬਾਦੀ ਨੂੰ ਜਾਰੀ ਰੱਖਣ ਵਾਲੀ ਸਹੂਲਤਾਂ ਦੇਵੇ ਅਤੇ ਆਉਣ ਵਾਲੀ ਜੇਨਰੇਸ਼ਨ ਨੂੰ ਉਨ੍ਹਾਂ ਦੀ ਜਰੂਰਤਾਂ ਅਤੇ ਆਸਾਂ ਨੂੰ ਪੂਰਾ ਕਰਨ ਦਾ ਬੱਲ ਰੱਖੇ । ( ਸਿੰਘ 1997)
 • ਰਾਇਓ ਕਾਂਫਰਸ (1992) ਤੋਂ ਬਾਅਦ ਜੈਵ ਵਿਭਿੰਨਤਾ ਨੂੰ ਬਚਾਉਣਾ ਇੱਕ ਵਿਸ਼ਵ ਮੱਦਾ ਹੈ ਕਿਉਂਕਿ ਜੰਗਲੀ ਜੈਵਨ ਦਾ ਖਾਤਮਾ ਬਡ਼ੀ ਤੇਜੀ ਨਾਲ ਹੋ ਰਿਹਾ ਹੈ । ਕੁਦਰਤੀ ਸੋਮਿਆ ਅਤੇ ਵਾਤਾਵਰਣ ਦੀ ਹਦ ਨਾਲੋਂ ਵਧ ਵਰਤੋਂ ਅਤੇ ਜੰਗਲੀ ਜੈਵ ਜੰਤੂਆਂ ਦੇ ਰਹਿਣ ਵਾਲੀ ਜਗ੍ਹਾਵਾਂ ਦਾ ਖਾਤਮਾ ਹੋਣਾ ਜੰਗਲੀ ਜੈਵ ਜੰਤੂਆਂ ਦੇ ਖਤਮ ਹੋਣ ਦਾ ਕਾਰਨ ਹੈ ।
 • ਬਦਲਦੇ ਵਾਤਾਵਰਣ ਜਿਵੇਂ ਬਰਫ ਯੁਗ ਤੋਂ ਗਰਮ ਹੁੰਦੇ ਯੁਗ ਤੱਕ ਅਤੇ ਸੌਕੇ ਕਾਰਨ ਵੀ ਜਿਸ ਕਰਕੇ ਕਾਫੀ ਦਬਾਅ ਪਿਆ ਹੈ ਨਵੀਆਂ ਪ੍ਰਜਾਤੀਆਂ ਦੀ ਉਪਜ ਅਤੇ ਬਾਕੀ ਦੇ ਖਾਤਮੇ ਲਈ ਜਿੰਮੇਵਾਰ ਹੈ ।
 • ਸੰਜੋਣ ਦੇ ਤਿੰਨ ਮੁੱਖ ਮੰਤਨ ਹਨ :

o    ਜਰੂਰੀ ਵਾਤਾਵਰਣ ਸਿਸਟਮ ਅਤੇ ਜਿੰਦਗੀ ਲਈ ਜਰੂਰੀ ਸਿਸਟਮ ਦਾ ਬਚਾਵ ।

o    ਜੈਵ ਵਿਭਿੰਨਤਾ ਨੂੰ ਸੁਰੱਖਿਅਤ  ਰੱਖਣਾ ।

o    ਇਹ ਪੱਕਾ ਕਰਨਾ ਕਿ ਵਾਤਾਵਰਣ ਵਿੱਚ ਪ੍ਰਜਾਤੀਆਂ ਦੀ ਜਰੂਰਤ ਵਾਤਾਵਰਣ ਦੇ ਅਨੂਕੁਲ ਹੈ ।

 • ਜੈਵ ਵਿਭਿੰਨਤਾ ਨੂੰ ਸੰਜੋਣ ਲਈ 2 ਤਰ੍ਹਾਂ ਦੇ ਤਰੀਕੇ ਹਨ :

o    ਇਨ ਸੀਟੂ ਕੰਜਰਵੇਸ਼ਨ

o    ਐਕਸ ਸੀਟੂ ਕੰਜਨਵੇਸ਼ਨ

ਇਨ ਸੀਟੂ ਕੰਜਰਵੇਸ਼ਨ

o    ਇਨ ਸੀਟੂ ਕੰਜਰਵੇਸ਼ਨ ਦਾ ਅਰਥ ਹੈ ਕਿ ਜੈਵੰਤ ਜੈਵਾਨੂੰਆ ਦੀ ਉਨ੍ਹਾਂ ਦੇ ਕੁਦਰਤੀ ਵਾਤਾਵਰਣ ਵਿੱਚ ਸਾਂਭ ਸੰਭਾਲ ਕਰਨਾ ਜਿਸ ਵਿੱਚ ਕਿ ਉਹ ਪੈਦਾ ਹੁੰਦੇ ਹਨ । ਇਨ ਸੀਟੂ ਕੰਜਰਵੇਸ਼ਨ ਵਿੱਚ ਆਪਣੇ ਆਪ ਵਿੱਚ ਸੰਪੂਰਨ ਸਿਸਟਮ ਡਿਵੈਲਪ ਕਰਨਾ ਹੁੰਦਾ ਹੈ ਜਿਵੇਂ ਕਿ ਸੁਰੱਖਿਤ ਸਥਾਨ ਨੇਸ਼ਨਲ ਪਾਰਕ ਸੈਂਕਚੂਰੀਜ ਬਾਓਸਫੀਅਰ ਰਿਜਰਵ ਟਾਈਗਰ ਰਿਜਰਵ ਕੰਜਰਵੇਸ਼ਨ ਰਿਜਰਵ ਅਤੇ ਕਮਿਊਨਿਟੀ ਰਿਜਰਵ ।

o    ਪੰਜਾਬ ਵਿੱਚ 12 ਵਾਈਲਡਲਾਈਫ ਸੈਂਕਚੂਰੀਜ ਹਨ ਅਤੇ 2 ਕਮਿਊਨਿਟੀ ਰਿਜਰਵ ਹਨ ਜਿਹਡ਼ੇ ਕਿ ਕੁਲ ਮਿਲਾ ਕੇ 33977.44 ਹੈਕਟੇਅਰ ਏਰੀਆ ਕਵਰ ਕਰਦੇ ਹਨ ( WWW.wii.gov.in)

 

ਐਕਸ ਸੀਟੂ ਕੰਜਰਵੇਸ਼ਨ

o    ਐਕਸ ਸੀਟੂ ਕੰਜਰਵੇਸ਼ਨ ਦਾ ਮਤਲਬ ਹੈ ਕਿ ਇਨ੍ਹਾਂ ਦੇ ਕੁਦਰਤੀ ਰਹਿਣ ਸਹਿਣ ਦੇ ਬਾਹਨ ਇਨ੍ਹਾਂ ਦੀ ਸੈਂਪਲ ਜਨਸੰਖਿਆਂ ਨੂੰ ਚਿਡ਼ਿਆਘਰਾਂ , ਬੋਟੇਨੀਕਲ  ਗਾਰਡਨ , ਜੈਨੇਟਿਕਾ ਰਿਸੋਰਸ ਸੈਂਟਰਾ ਵਿੱਚ ਰੱਖਣਾ ਅਤੇ ਕਲਚਰ ਕਲੈਕਸ਼ਨ ਕਰਨਾ ਆਦਿ ।

o    ਪੰਜਾਬ ਵਿੱਚ ਐਕਸ ਸੀਟੂ ਕੰਜਰੇਵੇਸ਼ਨ ਚਿੜਿਆਘਰਾਂ ਅਤੇ ਡੀਅਰ ਪਾਰਕਾਂ ਨਾਲ ਵਿਕਸਿਤ ਹੋਈ । ਇੱਕ ਚਿੜਿਆਘਰ, ਇੱਕ ਟਾਈਗਰ ਸਫਾਰੀ ਅਤੇ ਤਿੰਨ ਡੀਅਰ ਪਾਰਕ ਕਾਇਮ ਕੀਤੇ ਗਏ । ਕਈ ਬੋਟੇਨੀਪਕਲ ਗਾਰਡਨ ( ਜਿਨ੍ਹਾਂ ਵਿੱਚੋਂ ਕੁਝ ਮੁਗਲ ਕਾਲ ਨਾਲ ਵੀ ਤਾਲੁਕ ਰੱਖਦੇ ਹਨ) ਹਾਲੇ ਵੀ ਹੋਂਦ ਵਿੱਚ ਹਨ ,ਜਿਵੇਂ ਕਿ ਆਮਖਾਸ ਬਾਗ, ਫਤਿਹਗਡ਼੍ਹ ਸਾਹਿਬ ,ਰਾਮਬਾਗ ਅੰਮ੍ਰਿਤਸਰ ਅਤੇ ਬਾਰਾਦਰੀ ਗਾਰਡਨ ਪਟਿਆਲਾ ਆਦਿ ।

·         ਦੀ ਬਾਇਓਡਾਇਵਰਸਿਟੀ ਡਾਇਵਰਸਿਟੀ 2002 ਜੋਕਿ ਭਾਗਤ ਸਰਕਾਰ ਦੇ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਵਲੋਂ ਪਾਸ ਕੀਤਾ ਗਿਆ ਹੈ ਅਧੀਨ ਰਾਜ ਦੇ ਵਾਤਾਵਰਣ ਅਤੇ ਜੈਵ ਵਿਭਿੰਨਤਾ ਨੂੰ ਸੁਰੱਖਿਅਤ ਰੱਖਣ ਲਈ ਪੰਜਾਬ ਬਾਇਓਡਾਇਵਰਸਿਟੀ ਬੋਰਡ ਦਾ ਗਠਨ ਕੀਤਾ ਗਿਆ ਹੈ

·         ਸਟੇਟ ਬਾਇਓਡਾਇਵਰਸਿਟੀ ਸਟ੍ਰੇਟਜੀ ਅਤੇ ਐਕਸ਼ਨ ਪਲਾਨ ( ਐਸ.ਬੀ.ਐਸ.ਏ.ਪੀ.) ਤਿਆਰ ਕੀਤਾ ਗਿਆ ।

·         ਜੰਗਲਾਤ ਮਹਿਕਮਾ ਜੰਗਲੀ ਪੌਦਿਆਂ ਅਤੇ ਜਾਨਵਰਾਂ ਦੀ ਰੱਖਿਆ ਲਈ ਕਦਮ ਚੁਕ ਰਿਹਾ ਹੈ । ਆਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਨੈਚੂਰਲ ਰਿਜਰਵ ਦੀ ਸਥਾਪਨਾ ਕੀਤੀ ਗਈ ਹੈ ਇਸ ਤੋਂ ਇਲਾਵਾ ਪੈਨ ( ਪੀ.ਏ.ਐਨ.) ਆਧੀਨ ਕਈ ਜੈਵ ਵਿਭਿੰਨਤਾ ਵਿੱਚ ਭਰਪੂਰ ਇਲਕਿਆਂ ਨੂੰ ਪਛਾਣਿਆ ਗਿਆ ਹੈ ।

·         ਸਾਲ 188 ਤੋਂ ਰਾਜ ਦੇ ਪੱਤਣਾਂ ਨੂੰ ਬਚਾਉਣ ਲਈ ਵਾ ਖਾਸ ਉਪਰਾਲੇ ਕੀਤਾ ਜਾ ਰਹੇ ਹਨ । ਇਨ੍ਹਾਂ ਵਿੱਚ ਜਗ੍ਹਾਂ ਦਾ ਸਰਵੇ ਅਤੇ ਉਸਦੇ ਨਕਸ਼ੇ ਤਿਆਰ ਕਰਨਾ  ਉਸ ਦੀ ਤਾਰਬੰਦੀ ਕਰਨਾ ਰੁੱਖ ਲਗਾਉਣਾ ਅਤੇ ਜੰਗਲੀ ਜੈਵਾਂ ਦਾ ਵਿਕਾਸ ਪਾਣੀ ਦੀ ਬੂਟੀ (ਹੈਕਿੰਥ ) ਦੀ ਰੌਕਥਾਮ ਪਾਣੀ ਦੇ ਪ੍ਰਦੂਸ਼ਨ ਤੇ ਨਜਰ ਰੱਖਣਾ ਮਿੱਟੀ ਦੀ ਸਾਂਭ ਸੰਭਾਲ ਸਿਖਿਆ ਅਤੇ ਲੋਕਾਂ ਵਿੱਚ ਜਾਗਰੂਕਤਾ ਆਦਿ ਸ਼ਾਮਲ ਹਨ । ਪੱਤਣ ਅੰਤਰਰਾਸ਼ਟਰੀ-ਏਸ਼ੀਆ ( ਵੈਟਲੈਂਡਜ ਇੰਟਰਨੈਸ਼ਨਲ-ਏਸ਼ੀਆ ਦੀ ਮਦਦ ਨਾਲ ਹਰਿਕੇ ਵਿਖੇ ਪੱਤਣਾ ਦੇ ਮੁਲ ਜਾਇਜਾ ਲੈਣ ਦਾ ਕੰਨ ਵੀ ਸ਼ੁਰੂ ਕੀਤਾ ਗਿਆ ਹੈ ।

·         ਪੰਜਾਬ ਐਗਰੋ ਫੂਡਗਰੇਨਜ ਕਾਰਪੋਰੇਸ਼ਨ ਵਲੋਂ ਕਿਸਾਨਾ ਲਈ ਖੇਤੀ ਵਿਭਿੰਨਤਾ ਪ੍ਰੋਗਰਾਮ ਦੀ ਸ਼ੁਰੂਆਤ ਵੀ ਕੀਤੀ ਗਈ ਹੈ ਤਾਂ ਜੋ ਕਿਸਾਨਾ ਨੂੰ ਕਣਕ ਧਾਨ ਦੇ ਚੱਕਰ ਵਿੱਚੋ ਬਾਹਰ ਕੱਢਿਆ ਜਾ ਸਕੇ ।

ਪੰਜਾਬ ਵਿੱਚ ਜਿਲੇਵਾਰ ਸੁਰਖਿਆਤ ਸਥਾਨ ( ਇਥੇ ਕਲਿਕ ਕਰੋ )

ਪੰਜਾਬ ਵਿੱਚ ਜਿਲ੍ਹੇਵਾਰ ਚਿਡ਼ਿਆਘਰਾਂ ਬਾਰੇ ਜਾਣਕਾਰੀ ( ਇਥੇ ਕਲਿਕ ਕਰੋ )

ਪੰਜਾਬ ਵਿੱਚ ਜਿਲ੍ਹੇਵਾਰ ਬੋਟੇਨੀਕਲ ਗਾਰਡਨ ( ਇਥੇ ਕਲਿਕ ਕਰੋ )

ਪੰਜਾਬ ਦਾ ਰਾਜਸੀ ਜਾਨਵਰ

 


ਡਬਲਿਊਡਬਲਿਊਡਬਲਿਊ.ਸਾਡਾਪੰਜਾਬ.ਕਾਮ

 

ਬਲੈਕ ਬੱਕ ( ਕਾਲਾ ਹਿਰਨ Antelope Cervicapra)

ਆਮ ਲੱਛਣ

ਸਰੀਰ ਦੀ ਲੰਬਾਈ           100-150 ਸੈ.ਮੀ/3-3.5ਫੁਟ

ਮੌਢੇ ਦੀ ਉਚਾਈ               60- 85 ਸੈ.ਮੀ/3-2.8 ਫੁਟ

ਪੁੰਛ ਦੀ ਲੰਬਾਈ               10-17 ਸੈ.ਮੀ/4-6.8 ਇੰਚ

ਭਾਰ                           25-35 ਕਿਲੋ/55-57 ਐਲ.ਬੀ

o    ਬਲੈਕ ਬੱਕ ਜਿਸ ਨੂੰ ਆਮ ਕਰਕੇ ਕਾਲਾ ਹਿਰਣ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ ਉਸ ਨੂੰ ਪੰਜਾਬ ਦੇ ਰਾਜਸੀ ਜਾਨਵਰ ਵਜੋਂ ਪੰਜਾਬ ਦੀ ਨੋਟੀਫਿਕੇਸ਼ਨ 34/13/ਐਫਟੀ .4-83-6044 ਮਿਤੀ 15-3-1989 ਰਾਹੀਂ ਐਲਾਨੀਆ ਗਿਆ ਹੈ ।  ਕਾਲੇ ਹਿਰਣਾਂ ਦੀ ਸਭ ਤੋਂ ਵੱਧ ਸੰਖਿਆ ਜੋ ਕਿ 3500 ਦੇ ਨੇਡ਼ੇ ਹਨ ਅਬੋਹਰ ਵਾਈਲਡਲਾਈਫ ਸੈਂਕਚੂਰੀ ਵਿੱਚ ਸੰਜੋਈ ਗਈ ਹੈ।

o    ਇਹ ਹਿਰਣਾਂ ਦੀ ਉਹ ਪ੍ਰਜਾਤੀ ਹੈ ਜੋਕਿ ਖਾਸ ਕਰਕੇ ਭਾਰਤ ਵਿੱਚ ਪਾਈ ਜਾਂਦੀ ਹੈ ਅਤੇ ਇਸ ਦਾ ਰੰਗ ਚਮਕਵਾਂ ਹੈ ਅਤੇ ਸਿੰਗ ਘੁਮਾਵਦਾਰ ਹਨ ਅਤੇ ਇਹ ਬਹੁਤ ਸੋਹਣਾ ਲਗਦਾ ਹੈ । ਦੋਨੋਂ ਲਿੰਗਾਂ ਦੇ ਥੱਲੇ ਹਿੱਸੇ ਚਿੱਟੇ ਹਨ ਅਤੇ ਛਾਤੀ ਦੇ ਥੱਲੇ ਦਾ ਅਤੇ ਲੱਤਾਂ ਦੇ ਅੰਦਰ ਦਾ ਹਿੱਸਾ ਵੀ ਚਿੱਟਾ ਹੈ ਅਤੇ ਅੱਖਾਂ ਦੇ ਆਲ ਦੁਆਲੇ ਚਿੱਟਾ ਗੋਲਾ ਹੈ ਅਤੇ ਚਿੱਚੀ ਠੋਡੀ ਹੈ ।

o    ਇਸ ਦੀ ਇਸਤ੍ਰੀ ਪ੍ਰਜਾਤੀ ਅਤੇ ਬੱਚੇ ਆਪਣੇ ਸਿਰ ਅਤੇ ਪਿੱਛਲੇ ਪਾਸਿਓ ਪੀਲੇ ਜਿਹੇ ਰੰਗਾਂ ਦੀਆ ਹਨ ਅਤੇ ਜਿਆਦਾਤਰ ਬਿਨਾਂ ਸਿੰਗਾਂ ਤੋਂ ਹੁੰਦੀਆਂ ਹਨ ।

o    ਪੁਰਸ਼ ਪ੍ਰਜਾਤੀ ਜਿਆਦਾਤਰ ਉਮਰ ਦੇ ਨਾਲ ਨਾਲ , 2 ਸਾਲਾਂ ਤੋ ਸ਼ੁਰੂ ਹੋਕੇ, ਹਲਕੇ ਭੂਰੇ ਰੰਗ ਤੋ ਗਾਡ਼ੇ ਭੂਰੇ ਜਾਂ ਕਾਲੇ ਰੰਗ ਦੇ ਹੋ ਜਾਂਦੇ ਹਨ ।

o    ਕਾਲੇ ਹਿਰਣ ਜਿਆਦਾਤਰ 5-50 ਦੇ ਝੂੰਡਾਂ ਵਿੱਚ ਚਲਣਾ ਪੰਸਦ ਕਰਦੇ ਹਨ ਅਤੇ ਇਸ ਵਿੱਚ ਇਸ ਵਿੱਚ 5 ਜਾਂ ਇਸ ਤੋਂ ਵੀ ਪੁਰਸ਼ ਪ੍ਰਜਾਤੀ ਦੇ ਹਿਰਣ ਹੁੰਦੇ ਹਨ । ਇਕੱਲੇ ਪੁਰਸ਼ ਪ੍ਰਜਾਤੀ ਦੇ ਝੂੰਡਾਂ ਦਾ ਵੀ ਪਤਾ ਚਲਿਆ ਹੈ ।

o    ਪੱਧਰੀ ਜਮੀਨ ਉਪਰ, ਕਾਲਾ ਹਿਰਣ ਸਭ ਤੋਂ ਵਧ ਤੇਜ ਧਰਤੀ ਦਾ ਥਣਧਾਰੀ ਜੈਵ ਹੈ ਅਤੇ ਇਹ ਕਈ ਵਾਰ 80 ਕਿਲੋਮੀਟਰ ਪ੍ਰਤੀ ਘੰਟਾ/48 ਮੀਲ ਪ੍ਰਤੀ ਘੰਟਾਂ ਤੇ ਦੌਡ਼ਦਾ ਪਾਇਆ ਗਿਆ ਹੈ। ਅਤੇ ਦੂਰ ਦਰਾਜ ਦੇ ਫਾਸਲਿਆਂ ਤੇ ਇਹ ਮਾਂਸ ਖਾਣ ਵਾਲੇ ਜਾਨਵਰਾਂ ਨੂੰ ਪਿੱਛੇ ਛੱਡ ਸਕਦਾ ਹੈ ।

o    ਜਿਆਦਾਤਰ ਮਾਂਸ ਖਾਣ ਵਾਲੇ ਜਾਨਵਰ ਬੇਡ਼ਿਏ ਅਤੇ ਤੇਂਦੁਏ ਹਨ।

ਪੰਜਾਬ ਦਾ ਰਾਜਸੀ ਪਕਸ਼ੀ


ਬਾਜ-ਈਸਟਰਨ ਗੋਸ਼ਾਕ (Accipeter gentillis)

 

ਆਮ ਲੱਛਣ

                              ਪੁਰਸ਼ ਪ੍ਰਜਾਤੀ                                             ਇਜਾਤ੍ਰੀ ਪ੍ਰਜਾਤੀ

 

 

ਸਰੀਰਕ ਲੰਮਾਈ            49-57 ਸੈ.ਮੀ/19-22ਇੰਚ                 58-64 ਸੈ.ਮੀ/23-25 ਇੰਚ

ਖੰਬਾਂ ਦੀ ਲੰਮਾਈ            93-105ਸੈ.ਮੀ/37-41 ਇੰਚ                108-127 ਸੈ.ਮੀ/43-50 ਇੰਚ

ਭਾਰ                    630 ਗ੍ਰਾਮ/22 ਓਜ                  2ਕਿਲੋ/4.4 ਐਲ.ਬੀ

 

·         ਈਸਟਰਨ ਗੋਸਾਕ (Accipeter gentillis) ਨੂੰ ਜਿਆਦਾਤਰ ਬਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ

·         ਇਸ ਨੂੰ ਪੰਜਾਬ ਦੇ ਰਾਜਸੀ ਪਕਸ਼ੀ ਵਜੋਂ ਪੰਜਾਬ ਦੀ ਨੋਟੀਫਿਕੇਸ਼ਨ 34/13/ਐਫਟੀ.4-83-6048 ਮਿਤੀ 15-03-1989 ਰਾਹੀਂ ਐਲਾਨੀਆ ਗਿਆ ਹੈ

·         ਇਹ ਜੀਨਸ ਐਕਸੀਪੇਟਰ ਪ੍ਰਜਾਤੀ ਦਾ ਸਭ ਤੋਂ ਵੱਡਾ ਮੈਂਬਰ ਹੈ ।

·         ਪੁਰਸ਼ ਪ੍ਰਜਾਤੀ ਦਾ ਪਕਸ਼ੀ ਛੋਟਾ ਹੁੰਦਾ ਹਾ ਅਤੇ ਉਸ ਦਾ ਉਪਰ ਦਾ ਰੰਗ ਨੀਲਾ ਸਲੇਟੀ ਹੁੰਦਾ ਹੈ ਅਤੇ ਥੱਲੇ ਦਾ ਰੰਗ ਸਲੈਟੀ ਹੁੰਦਾ ਹੈ ਜਦਕਿ ਇਸਤ੍ਰੀ ਪੁਰਸ਼ ਪ੍ਰਜਾਤੀ ਨਾਲੋਂ ਸਰਿਰਿਕ ਤੌਰ ਤੇ ਵੱਡੀ ਹੁੰਦੀ ਹੈ ਅਤੇ ਇਸ ਦਾ ਉਪਰਲਾ ਹਿਸਾ ਕਾਲਾ-ਸਲੇਟੀ ਅਤੇ ਥੱਲੇ ਵਾਲਾ ਹਿੱਸਾ ਸਲੇਟੀ ਹੁੰਦਾ ਹੈ

·         ਇਸ ਦੀ ਉਡ਼ਾਨ ਦਾ ਲੱਛਣ ਹੈ ਪੰਜ ਵਾਰ ਹੋਲੀ ਹੋਲੀ ਖੰਬ ਮਾਰਨਾ-ਫਿਰ ਸਿੱਧਾ ਉਡਨਾ

 

ਪੰਜਾਬ ਦਾ ਰਾਜਸੀ ਪੇਡ਼


 

ਡਬਲਿਊਡਬਲਿਊਬਲਿਊ .ਸਾਡਾਪੰਜਾਬ.ਕਾਮ

 

ਸ਼ੀਸ਼ਮ (Dalbergia sissoo)

 

·         ਸ਼ੀਸ਼ਮ (Dalbergia sissoo) ਜਾਂ ਇੰਡੀਆਨ ਰੋਜਵੂਡ ਜਿਸ ਨੂੰ ਆਮ ਕਰਕੇ ਸਿਸੂ ਕਿਹਾ ਜਾਂਦਾ ਹੈ ਪੰਜਾਬ ਵਿੱਚ ਉਗਣ ਵਾਲਾ ਇੱਕ ਅਤੇ ਹਰ ਸਾਲ ਆਪਣੇ ਪੱਤੇ ਸੱਟਣ ਵਾਲਾ ਹੈ ਜਕਿ ਪੰਜਾਬ , ਹਰਿਆਣਾ ਅਤੇ ਭਾਰਤ ਦੇ ਕਈ ਹਰ ਹਿੱਸਾਆ, ਪਾਕਿਸਤਾਨ ਅਤੇ ਨੇਪਾਲ ਵਿੱਚ ਪਾਇਲਆ ਜਾਂਦਾ ਹੈ।

·         Dalbergia sissoo ਨੂੰ ਪੰਜਾਬ ਦੇ ਰਾਜਸੀ ਪੇਡ਼ ਵਜਪੰਜਾਬ ਦੀ ਨੋਟੀਫਿਕੇਸ਼ਨ 34/13/ਐਫਟੀ.4-83-6052 ਮਿਤੀ 15-3-3-1989 ਰਾਹੀਂ ਐਲਾਨੀਆ ਗਿਆ ਹੈ ।

·         ਇਹ ਆਮ ਤੌਰ ਤੇ ਨਹਿਰਾਂ ਦੇ ਨਹਿਰਾਂ ਦੇ ਕੰਢੇ ਤੇ ਉਗਦਾ ਪਾਇਆ ਜਾਂਦਾ ਹੈ ਜਿਸ ਦੀ ਉਚਾਈ 900 ਮੀਟਰ ਤੋਂ ਥਲੇ ਹੋਕੇ ਪਰ ਕੁਦਰਤੀ ਤੌਰ ਤੇ 1300 ਮੀਟਰ ਦੀ ਉਚਾਂਈ ਤੱਕ ਪਹੁੰਚ ਸਕਦਾ ਹੈ ।

·         ਇਹ ਹਰਿਆ ਭਰਿਆ ਪੇਡ਼ ਉਪਜਾਊ ਨਦੀ ਦੇ ਕੰਢਿਆਂ ਦੇ ਉਦਾ ਹੈ ਅਤੇ ਮਸਮ ਦੇ ਬਹੁਤ ਜਿਆਦ ਗਹਿਣ ਹਾਲਾਤਾਂ ਨੂੰ ਸਹਿਣ ਕਰ ਸਕਦਾ ਹੈ । ਇਸ ਦਾ ਆਮ ਕਰਕੇ ਤਾਪਮਾਨ 10-40 ਡਿਗਰੀ ਦੇ ਵਿੱਚ ਰਹਿੰਦਾ ਹੈ ਪਰ ਇਹ ਜਮਨ ਵਾਲੀ ਸਥਿਤੀ ਅਤੇ 50 ਡਿਗਰੀ ਸੈਲਸਿਅਸ ਵਿੱਚ ਵੀ ਰਹਿ ਸਕਦਾ ਹੈ ।

·         ਇਹ ਆਮ ਤੌਰ ਤੇ 2000 ਐਮਐਮ ਤੱਕ ਦੀ ਬਾਰਿਸ਼ ਸਹਿ ਸਕਦਾ ਹੈ ਤੇ 3-4 ਮਹੀਨੇ ਤੱਕ ਦਾ ਸੌਕਾ ਵੀ ਸਹਿਣ ਕਰ ਸਕਦਾ ਹੈ ।