ਰਾਜ ਦੇ ਵਾਤਾਵਰਣ ਸਬੰਧੀ ਮੁੱਦਿਆ’’ਤੇ ਐਨਵਾਇਰਮੈਂਟ ਕਪੈਸਿਟੀ ਬਿਲਡਿੰਗ ਐਨਵਾਇਰਮੈਂਟ ਇਨਫਮੇਸ਼ਨਮ ਸਿਸਟਮ (ਈ.ਐਮ.ਸੀ.ਬੀ.ਐਨਵਿਸ) ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਪ੍ਰਸ਼ੀਦ (ਪੰਜਾਬ ਸਟੇਟ ਕੌਂਸਲ ਫਾਰ ਸਾਂਇੰਸ ਐਂਡ ਤਕਨਾਲੋਜੀ–ਪੀ.ਐਸ.ਸੀ.ਐਸ.ਟੀ),ਚੰਡੀਗਡ਼,ਦਸੰਬਰ 2002 ਵਿੱਚ ਭਾਰਤ ਸਰਕਾਰ ਦੇ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਅਧੀਨ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਉਲੀਕਿਆ ਗਿਆ ਪ੍ਰਾਜੈਕਟ (ਈ.ਐਸ.ਬੀ.ਟੀ.ਏ.ਪੀ.-ਐਨਵਿਸ) ਹੋਂਦ
ਵਿੱਚ ਆਇਆ ਤਾ ਜੋ ਇਹ ਰਾਜ ਦੇ ਵਾਤਾਵਰਣ ਅਤੇ ਸਬੰਧਤ ਮੁੱਦਿਆ ਦੀ ਪੱਛਾਣ ਅਤੇ ਇਨਾਂ ਨੁੰ ਮੋਹਰੀ ਤਰੀਕੇ ਨਾਲ ਸਾਹਮਣੇ ਲਿਆਵੇ ਅਤੇ ਇਨਾਂ ਤੇ ਗੌਰ ਕਰੇ। ਇਸ ਸ਼ਾਖਾ ਨੂੰ ਬਾਆਦ ਵਿੱਚ ਜਨਵਰੀ,2005 ਵਿੱਚ ਇਸ ਦਾ ਐਨਵਿਸ ਕੇਂਦਰ ਵਜੋ ਰੁਤਬਾ ਵਧਾਇਆ ਗਿਆ। ਉਸ ਸਮੇਂ ਤੋ ਹੀ ਪੰਜਾਬ ਐਨਵਿਸ ਕੇਂਦਰ“ਸਟੇਟਸ ਆਫ ਐਨਵਾਇਰਮੈਂਟ ਐਡ ਰਿਲੇਟਡ ਇਸੂਜ” (ਵਾਤਾਵਰਣ ਦਾ ਪੱਧਰ ਤੇ ਸੰਬੰਧਤ ਮੁੱਦੇ ) ਦੇ ਵਿਸ਼ੇ ਤੇ ਕੰਮ ਕਰ ਰਿਹਾ ਹੈ।
ਵਿੱਖੇ ਜਨਵਰੀ 2001 ਵਿੱਚ “ਪਾਣੀ ਦੇ ਸਰੋਤਾਂ ਦਾ ਪ੍ਰਬੰਧਨ (ਵਾਟਰ ਰਿਸੋਰਸ ਮੈਨੇਜਮੈਂਟ ) ਵਜੋਂ ਇੱਕ ਸ਼ਾਖਾ ਸਥਾਪਤ ਕੀਤੀ ਗਈ ਜੋ ਕਿ ਵਾਤਾਵਰਣ ਸੂਰਨਾ ਕਾਰਜ੍ਰਣਾਲੀ (ਐਨਵਾਇਰਮੈਂਟਲ ਇਨਫਰਮੇਸ਼ਨ ਸਿਸਟਮ-ਐਨਵਿਸ ) ਦੇ ਕਾਰਜਸ਼ੀਲ ਵਿਕਾਸ ਨੈਟਵਰਕ ਪ੍ਰੋਗਰਾਮ (ਸਸਟੇਨੇਬਲ ਡਿਵੈਲਪਮੈਂਟ ਨੈਟਵਰਕ ਪ੍ਰੋਗਰਾਮ (ਯੂ.ਐਨ.ਡੀ.ਪੀ.)ਅਤੇ ਇੰਟਰਨੈਸ਼ਨਲ ਡਿਵੈਪਮੈਂਟ ਰਿਸਰਚ ਸੈਂਟਰ ( ਆਈ.ਡੀ.ਆਰ.ਸੀ.) ਕੈਨੇਡਾ ਦੇ ਸਹਿਯੋਗ ਨਾਲ ਸਥਾਪਤ ਕੀਤੀ ਗਈ।
ਇਹ ਐਸ.ਐਨ.ਡੀ.ਪੀ. ਸ਼ਾਖਾ,ਐਨਵਿਸ ਦੀ ਛੋਟੀ ਸ਼ਾਖਾ ਦੇ ਤੌਰ ਤੇ ਵਿਸ਼ਕ ਬੈਂਕ (Wrid bank) ਵਲੋ ਸਾਹਇਤਾ ਦੇ ਨਾਲ ਈ.ਐਮ.ਸੀ.ਬੀ.ਟੀ.ਏ.ਪੀ.ਅਧੀਨ “ਪਾਣੀ ਦੇ ਸਰੋਤਾਂਦਾ ਪ੍ਰਬੰਧਨ (ਵਾਟਰ ਰਿਸੋਰਸ ਮੈਨੇਜਮੈਂਟ ਵਿਸ਼ੇ ਤੇ ਅੱਗੇ ਕੰਮ ਕਰਦੀ ਹਰੀ।ਐਨਵਿਸ ਦੀ ਇਹ ਸ਼ਾਖਾ ਕਾਂਉਂਸਿਲ ਵਿੱਚ ਮਾਰਚ 2002 ਵਿੱਚ ਸਥਾਪਤ ਕੀਤੀ ਗਈ ਸੀ ਅਤੇ ਇਸ ਸ਼ਾਖਾ ਲਈ ਇੱਕ ਦੁਭਾਸ਼ੀ ਵੈਬਸਾਈਟ (ਅੰਗਰੇਜੀ ਅਤੇ ਪੰਜਾਬੀ ਵਿੱਚ –ਅੰਗਰੇਜੀ ਜੁਲਾਈ 2002 ਵਿੱਚ ਅਤੇ ਪੰਜਾਬੀ ਦੀ ਅਗਸਤ 2002 ਵਿੱਚ ) WWW.Water _mgmt .com ਦੀ ਸਥਾਪਨਾ ਕੀਤੀ ਗਈ। ਇਸੇ ਸਮੇਂ ਦੌਰਾਨ ਹੀ ਮੰਤਰਾਲੇ ਵਲੋਂ ਇੱਕ ਹੋਰ ਈ.ਐਮ.ਸੀ.ਬੀ.ਟੀ.ਏ.ਪੀ.-ਐਨਵਿਸ ਸ਼ਾਖਾ ਦੀ ਸਥਾਪਨਾ ਕਾਂਉਂਸਿਲ ਵਿੱਚ ਦਸੰਬਤ 2002 ਵਿੱਚ ਕੀਤੀ ਗਈ ਤਾ ਜੋ ਇਹ ਸਥਾਨ ਕੇਂਦਰਿਤ ਮੁੱਦਿਆਂ ਤੇ ਕੰਮ ਕਰ ਸਕੇ ਅਤੇ ਇਹ ਮੰਤਵ ਲਈ ਇੱਕ ਦੁਭਾਸ਼ੀ ਵੈਬਸਾਈਟ (ਅੰਗੇਰਜੀ ਭਾਸ਼ਾ ਅਤੇ ਪੰਜਾਬੀ ਭਾਸ਼ਾ ਵਿੱਚ) “ ਰਾਜ ਦੇ ਵਾਤਾਵਰਣ ਸਬੰਧੀ ਮੁੱਦਿਆ” ( ਸਟੇਟ ਐਨਵਾਇਰਮੈਂਟ ਇਸ਼ੂਸ) ਤੇ ਕੰਮ ਕਰਨ ਲਈ ਸ਼ੁਰੂ ਕੀਤੀ ਗਈ (ਅੰਗਰੇਜੀ : ਅਪ੍ਰੈਲ ,2003 ਵਿੱਚ ਅਤੇ ਪੰਜਾਬੀ:ਅਗਸਤ, 2003 ਵਿੱਚ)। ਸੋ,ਇਸ ਪ੍ਰਕਾਰ ਇਹ ਦੋਣੋਂ ਸ਼ਾਖਾਵਾਂ ਸਬੰਧੀ ਮੁੱਦਿਆਂ) ਨੇ ਕੌਂਸਲ ਵਿੱਚ ਸਾਲ 2002 ਸਮੇਂ ਦੌਰਾਨ ਕੰਮ ਕਰਨਾ ਸ਼ੁਰੂ ਕਰ ਦਿੱਤਾ ।
“ਸਟੇਟ ਐਨਵਾਇਰਮੈਂਟਲ ਇਸ਼ੂਜ” (ਰਾਜ ਦੇ ਵਾਤਾਵਰਣ ਸਬੰਧੀ ਮੁੱਦਿਆ) ਦੀ ਸ਼ਾਖਾ ਦਾ ਰੁਤਬਾ “ਸਟੇਟਸ ਆਫ ਇਨਵਾਇਰਮੈਂਟ ਐਂਡ ਰਿਲੇਟਡ ਇਸੂਜ”(ਵਾਤਾਵਰਣ ਅਤੇ ਸਬੰਧਤ ਮੁੱਦਿਆਂ ) ਵਿਸ਼ੇ ਅਧੀਰ ਐਨਵਿਸ ਸੈਂਟਰ ਵਿੱਚ ਜਨਵਰੀ 2005 ਵਿੱਚ ਫਿਰ ਵਧਾਇਆ ਗਿਆ ਅਤੇ ਇਹ ਭਾਰਤ ਸਰਕਾਰ ਦੇ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਅਧੀਰ 10ਵੇਂ ਪੰਜ ਸਾਲਾ ਪਲਾਨ ਅਧੀਨ ਕੀਤਾ ਗਿਆ। ਇਸ ਕੇਂਦਰ ਪਹਿਲੀ ਫਰਵਰੀ 2005 ਵਿੱਚ ਸਥਾਪਤ ਕੀਤਾ ਗਿਆ ਅਤੇ ਇਸ ਸਬੰਧੀ ਵੈਬਸਾਈਟ 15 ਫਰਵਰੀ 2005 ਨੂੰ ਸਥਾਪਤ ਕੀਤੀ ਗਈ ਜਿਸ ਦਾ ਨਾ www.punenvis.nic.in
ਇਸ ਤੋ ਇਲਾਵਾ, ਪੰਜਾਬ ਐਨਵਿਸ ਸੈਂਟਰ ਭਾਰਤ ਸਰਕਾਰ ਦੇ ਵਾਤਾਵਰਣ ਅਤੇ ਜੰਗਲਾਤ ਮੰਤਰਾਲੇ ਵਲੋ 20 ਚੁਣੇ ਹੋਏ ਕੇਂਦਰਾ ਵਿੱਚੋਂ ਇੱਕ ਵਜੋ ਚੁਣਿਆ ਗਿਆ (ਉਸ ਸਮੇਂਕੁਲ 78 ਅਜਿਹੇ ਕੇਂਦਰ ਕੰਮ ਕਰ ਹਰੇ ਸਨ) ਤਾਂਜੋ ਇਹ ਕਾਰਜਸ਼ੀਲ ਵਿਕਾਸ ਨੈਟਵਰਕ ਪ੍ਰੋਗਰਾਮ (ਸਸਟੇਨੇਬਲ ਡਿਵੈਲਪਮੈਂਟ ਨੈਟਵਰਕ ਪ੍ਰੋਗਰਾਮ-ਐਸ.ਡੀ.ਐਨ.ਪੀ.)ਅਤੇ ਇੰਡੋ ਕੈਨੇਡੀਅਨ ਵਾਤਾਰਤਣ ਫੰਡ ( ਇੰਡੋ ਕੈਨੇਡੀਅਨ ਐਨਵਾਇਰਮੈਂਟ ਫੰਡ (ਆਈ.ਸੀ.ਈ.ਐਫ.) ਦੀ ਸਾਂਝੇਦਾਰੀ ਨਾਲ ਦੋ ਸਾਲਾਂ ਲਈ ਭਾਵ ਸਾਲ 2005 ਤੋ 2007 ਲਈ ਭਾਗੀਦਾਰ ਵਜੋ ਕੰਮ ਕਰ ਸਕੇ। ਇਸ ਸਾਂਝੇਦਾਰੀ ਅਧੀਰ ਕੇਂਦਰ ਨੂੰ ਇੱਕ ਹੋਰ ਵਾਧੂ ਜਿੰਮੇਵਾਰੀ“ਖੇਤੀਬਾਡ਼ੀ ਅਤੇ ਪਾਣੀ ਦੀ ਸਾਂਭ ਸੰਭਾਲ (ਆਗਰੀਕਲਚਰ ਐਂਡ ਵਾਟਰ ਹਾਰਵੈਸਟਿੰਗ) ਵਜੋਂ ਇਸ ਮੁੱਦੇ ਦੇ ਖਾਸ ਖੇਤਰ ਵਿੱਚ ਕੰਮ ਕਰਨ ਲਈ ਸੌਂਪੀ ਗਈ ਤਾਂਜੋ ਇਹ ਐਨਵਿਸ ਕੇਂਦਰ ਦੇ ਕਾਰਜਸ਼ੀਲ ਵਿਕਾਸ ਕਾਰਜਖੇਤਰ ( ਨੈਟਵਰਕ ਫਾਰ ਸਸਟੈਨੇਬਲ ਡਿਵੈਲਪਮੈਂਟ ) ਨੂੰ ਹੋਰ ਸਸ਼ਕਤ ਕਰ ਸਕੇ। ਐਨਵਿਸ ਕੇਂਦਰ ਦੀ www.punevis.nic.in ਤੇ ਐਸ.ਐਨ.ਡੀ.ਪੀ.-ਐਨਵਿਸ ( SNDP-ENVIS) ਨਾ ਨਾਲ ਇੱਕ ਹੋਰ ਲਿੰਕ ਜੋਡ਼ਿਆ ਗਿਆ ਅਤੇ ਇਸ ਵਿਸ਼ੇ ਤੇ ਕੇਂਦਰ ਵਲੋਂ ਸਬੰਧਤ ਜਾਣਕਾਰੀ ਕੌਮੀ ਮੱਧਰ ਤੇ ਇੱਕਤਰਤ ਕਰਨ ਅਤੇ ਛਾਂਟ-ਛਟਾਈ ਕਰਨ ਤੋਂ ਬਾਅਦ ਇਸ ਲਿੰਕ ਨਾਲ ਜੋਡ਼ੀ ਗਈ। ਇਸ ਲਿੰਕ ਤੇ ਅਪਲੋਡ ਕੀਤੀ ਗਈ।
ਸਾਲ 2005 ਤੋਂ ਲੈਕੇ ਪੀ.ਐਸ.ਸੀ.ਐਸ.ਟੀ. ਵਿੱਚ ਕੰਮ ਕਰ ਰਿਹਾ ਪੰਜਾਬ ਆਨਵਿਸ ਸੈਂਟਰ “ਵਾਤਾਵਰਣ ਅਤੇ ਸਬੰਧਤ ਮੁੱਦਿਆਂ ਦੇ ਹਾਲਾਤ” ਤੇ ਵੈਬਸਾਈਟ www.punenvis.nic.in ਤੇ ਕੰਮ ਕਰ ਰਿਹਾ ਹੈ । ਹਾਲ ਦੀ ਘਡ਼ੀ ਇਹ ਕੇਂਦਰ ਹੇਠ ਦਰਸਾਏ ਮੰਤਵਾਂ ਲਈ ਕੰਮ ਕਰ ਰਿਹਾ ਹੈ
ਰਾਜ ਦੇ ਵਾਤਾਵਰਣ ਸਬੰਧੀ ਮੁੱਦਿਆ ਦੀ ਪਛਾਣ ਅਤੇ ਉਨਾ ਤੇ ਧਿਆਨ ਕੇਂਦਰਿਤ ਕਰਨਾ।
ਪੰਜਾਬ ਰਾਜ ਦੇ ਵਾਤਾਵਰਨ ਸਬੰਧਤ ਮੁੱਦਿਆਂ ਤੇ ਵਿਸਤ੍ਰਤ ਜਾਣਕਾਰੀ (ਡਾਟਾਬੇਸ) ਨੂੰ ਤਿਆਰ ਕਰਨਾ ਜਿਸ ਵਿੱਚ ਕਿ ਵਾਤਾਵਰਣ ਸਬੰਧੀ ਮੁੱਦਿਆਂ ਦੇ ਸਾਰੇ ਪੱਖਾਂ ਨੂੰ ਲਿਆ ਗਿਆ ਹੋਵੇ।
ਸਟੇਟ ਆਫ ਇਨਵਾਇਰਮੈਂਟ ਰਿਪੋਰਟਸ –State of Environment Reports ਨੁੰ ਤਿਆਰ ਕਰਨਾ।
ਰਾਜ ਦੇ ਵਾਤਾਵਰਣ ਸਬੰਧੀ ਮੁੱਦਿਆਂ ਤੇ ਕਿਤਾਬਾ, ਪਤ੍ਰਿਕਾਵਾਂ ਦਾ ਪ੍ਰਕਾਸ਼ਨ ਕਰਵਾਉਣਾ।
ਵਾਤਾਵਰਣ ਸਬੰਧੀ ਖਬਰਾਂ ਅਤੇ ਕਾਰਗੁਜਾਰੀਆ ਨੂੰ ਮਾਹਵਾਰ ਬੇਸਿਸ ਤੇ ਇੱਕਠਾ ਕਰਨਾ।
ਵਾਤਾਵਰਣ ਪ੍ਰਬੰਧ ( ਐਨਵਾਇਰਮੈਂਟਰ ਮੈਨੇਜਮੈਂਟ ) ਦੇ ਖੇਤਰ ਵਿੱਚ ਸੂਚਨਾ/ਜਾਣਕਾਰੀ ਦੇ ਫਾਸਲਿਆਂ/ਪਿੱਛਡ਼ ਜਾਣ ਕੇ ਕਾਰਨਾਂ ਦੀ ਪਛਾਣ ਕਰਨਾ।
ਸਰਕਾਰੀ ਅਦਾਰਿਆ, ਵਿਦਿਅਕ ਸੰਸਥਾਵਾ ,ਆਮ ਜਨਤਾ ,ਸਵੈ ਸੇਵੀ ਸੰਸਥਾਵਾ ਜੋ ਕਿ ਇਸ ਸਬੰਧੀ ਜਾਣਕਾਰੀ ਦੇ ਸਕਣ,ਨਾਲ ਸੰਪਰਕ ਸ਼ਥਾਪਤ ਕਰਨਾ।
ਸਬੰਧਤ ਮੁੱਦੇ ਤੇ ਸਰਕਾਰ ਅਤੇ ਆਮ ਜਨਤਾ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣਾ।
ਪੰਜਾਬ ਰਾਜ ਦੇ ਵਾਤਾਰਣ ਅਤੇ ਸਬੰਧਤ ਮੁੱਦਿਆ ਦੇ ਹਾਲਾਤਾਂ ਤੇ ਜਾਣਕਾਰੀ ਇੱਕਤਰਤ ਅਤੇ ਇਸ ਦੀ ਛਾਣ-ਬੀਣ ਕਰਨ ਲਈ ਕੇਂਦਰ ਆਪਣੀ ਗਤੀਵਿਧੀਆਂ ਰਾਹੀ ਉੱਘੇ ਕਦਮ ਪੁੱਟ ਰਿਹਾ ਹੈ । ਇਸ ਵੈਬਸਾਈਟ ਆਪਣੇ ਮੰਤਵਾਂ ਤੇ ਤਾਂ ਹੀ ਪੂਰੀ ਉਤਰੇਗੀ ਜੇਕਰ ਇਸ ਤੇ ਪੰਜਾਬ ਦੇ ਵਾਤਾਵਰਣ ਸਬੰਧੀ ਮੁੱਦਿਆ ਤੇ ਡੂੰਘੀ ਸੋਚ ਵਿਚਾਰ ਅਤੇ ਵਿਚਾਰ ਵਟਾਂਦਰਾ ਕੀਤਾ ਜਾਵੇ ਤਾ ਜੋ ਇਸ ਸਬੰਧੀ ਵਿਗਿਆਨਕ ਹਲ ਕੱਢੇ ਜਾ ਸਕਣ ਅਤੇ ਇਸ ਸਬੰਧੀ ਸਰਕਾਰ ਅਤੇ ਆਮ ਜਨਤਾ ਵਲੋਂ ਇਨਾਂ ਨੂੰ ਲਾਗੂ ਕਰਨ ਲਈ ਉੱਘੇ ਕਦਮ ਪੁੱਟੇ ਜਾਣ।